ਵਰਤੋਂ ਦੀਆਂ ਸ਼ਰਤਾਂ – INDUS APPSTORE

ਆਖਰੀ ਵਾਰ ਅਪਡੇਟ ਕੀਤਾ ਗਿਆ: 31-ਜਨਵਰੀ-25

ਇਹ ਦਸਤਾਵੇਜ਼ ਸੂਚਨਾ ਤਕਨਾਲੋਜੀ ਐਕਟ, 2000 ਅਤੇ ਇਸਦੇ ਅਧੀਨ ਨਿਯਮਾਂ, ਜਿਨ੍ਹਾਂ ਨੂੰ ਸਮੇਂ-ਸਮੇਂ ‘ਤੇ ਸੋਧਿਆ ਜਾ ਸਕਦਾ ਹੈ ਅਤੇ ਸੂਚਨਾ ਤਕਨਾਲੋਜੀ ਐਕਟ, 2000 ਦੁਆਰਾ ਸੋਧੇ ਗਏ ਵੱਖ-ਵੱਖ ਕਾਨੂੰਨਾਂ ਵਿੱਚ ਇਲੈਕਟ੍ਰਾਨਿਕ ਰਿਕਾਰਡਾਂ ਨਾਲ ਸੰਬੰਧਿਤ ਸੋਧੇ ਹੋਏ ਉਪਬੰਧਾਂ ਦੇ ਅਨੁਸਾਰ ਇੱਕ ਇਲੈਕਟ੍ਰਾਨਿਕ ਰਿਕਾਰਡ ਹੈ। ਇਹ ਦਸਤਾਵੇਜ਼ ਸੂਚਨਾ ਤਕਨਾਲੋਜੀ (ਇੰਟਰਮੀਡੀਏਰੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2023 ਦੇ ਨਿਯਮ 3(1) ਦੇ ਅਨੁਸਾਰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਇਲੈਕਟ੍ਰਾਨਿਕ ਰਿਕਾਰਡ ਇੱਕ ਕੰਪਿਊਟਰ ਸਿਸਟਮ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਇਸਦੇ ਲਈ ਕਿਸੇ ਭੌਤਿਕ ਜਾਂ ਡਿਜੀਟਲ ਦਸਤਖ਼ਤ ਦੀ ਲੋੜ ਨਹੀਂ ਹੁੰਦੀ ਹੈ।

A. ਸਵੀਕ੍ਰਿਤੀ:

ਕਿਰਪਾ ਕਰਕੇ Indus Appstore ਨੂੰ ਰਜਿਸਟਰ ਕਰਨ, ਐਕਸੈਸ ਕਰਨ ਜਾਂ ਵਰਤੋਂ ਕਰਨ ਤੋਂ ਪਹਿਲਾਂ ਸ਼ਰਤਾਂ (ਹੇਠਾਂ ਪਰਿਭਾਸ਼ਿਤ) ਨੂੰ ਧਿਆਨ ਨਾਲ ਪੜ੍ਹੋ। ਇਹ ਸ਼ਰਤਾਂ ਤੁਹਾਡੇ (ਹੇਠਾਂ ਪਰਿਭਾਸ਼ਿਤ) ਅਤੇ Indus Appstore ਪ੍ਰਾਈਵੇਟ ਲਿਮਟਿਡ, ਜੋ ਕਿ ਕੰਪਨੀ ਐਕਟ, 2013 ਦੇ ਤਹਿਤ ਸ਼ਾਮਿਲ ਹੈ, ਦੇ ਵਿਚਕਾਰ ਇੱਕ ਕਾਨੂੰਨੀ ਤੌਰ ‘ਤੇ ਬੰਧਨਕਾਰੀ ਇਕਰਾਰਨਾਮਾ ਬਣਾਉਂਦੀਆਂ ਹਨ, ਜਿਸਦਾ ਰਜਿਸਟਰਡ ਦਫਤਰ ਆਫਿਸ-2, ਫਲੋਰ 4, ਵਿੰਗ B, ਬਲਾਕ A, ਸਲਾਰਪੁਰੀਆ ਸੌਫਟਜ਼ੋਨ, ਬੇਲੰਦੂਰ ਵਿਲੇਜ, ਵਰਥੁਰ ਹੋਬਲੀ, ਆਊਟਰ ਰਿੰਗ ਰੋਡ, ਬੈਂਗਲੋਰ ਸਾਊਥ, ਬੈਂਗਲੋਰ, ਕਰਨਾਟਕ, ਭਾਰਤ, 560103 (ਇਸ ਤੋਂ ਬਾਅਦ “Indus” ਵਜੋਂ ਜਾਣਿਆ ਜਾਂਦਾ ਹੈ) ਵਿੱਚ ਹੈ, ਜੋ Indus Appstore ਸੇਵਾਵਾਂ (ਹੇਠਾਂ ਪਰਿਭਾਸ਼ਿਤ) ਦੀ ਤੁਹਾਡੀ ਵਰਤੋਂ ਨੂੰ ਨਿਯੰਤਰਿਤ ਕਰਦਾ ਹੈ। Indus Appstore ਦੀ ਵਰਤੋਂ ਜਾਰੀ ਰੱਖ ਕੇ, ਤੁਸੀਂ ਸਹਿਮਤੀ ਦਿੰਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਤੁਸੀਂ ਸ਼ਰਤਾਂ ਨੂੰ ਪੜ੍ਹ ਲਿਆ ਹੈ ਅਤੇ ਤੁਹਾਡੇ ਅਤੇ/ਜਾਂ Indus Appstore ‘ਤੇ ਤੁਹਾਡੇ ਅਕਾਊਂਟ ਦੀ ਵਰਤੋਂ ਕਰਨ ਵਾਲੇ ਕਿਸੇ ਹੋਰ ਵਿਅਕਤੀ ਦੁਆਰਾ Indus Appstore ਸੇਵਾਵਾਂ ਪ੍ਰਾਪਤ ਕਰਨ ਦੇ ਸੰਬੰਧ ਵਿੱਚ ਸ਼ਰਤਾਂ ਦੀ ਪਾਲਣਾ ਕਰਨ ਕਰਨ ਲਈ ਸਹਿਮਤ ਹੋ। ਜੇਕਰ ਤੁਸੀਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ ਜਾਂ ਸ਼ਰਤਾਂ ਨਾਲ ਬੱਝੇ ਨਹੀਂ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਰੰਤ Indus Appstore ਸੇਵਾਵਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਇਹਨਾਂ ਸ਼ਰਤਾਂ ਦੀ ਤੁਹਾਡੀ ਪਾਲਣਾ ਦੇ ਅਧੀਨ, Indus ਤੁਹਾਨੂੰ Indus Appstore ਸੇਵਾਵਾਂ ਪ੍ਰਾਪਤ ਕਰਨ ਲਈ ਇੱਕ ਨਿੱਜੀ, ਗੈਰ-ਵਿਸ਼ਿਸ਼ਟ, ਗੈਰ-ਤਬਾਦਲਾਯੋਗ, ਸੀਮਿਤ ਲਾਇਸੈਂਸ ਪ੍ਰਦਾਨ ਕਰਦਾ ਹੈ।

B. ਪਰਿਭਾਸ਼ਾ ਅਤੇ ਵਿਆਖਿਆ:

a. “ਸ਼ਰਤਾਂ” ਦਾ ਅਰਥ ਹੈ ਅਤੇ ਇਨ੍ਹਾਂ ਵਿੱਚ ਇਹ ‘ਵਰਤੋਂ ਦੀਆਂ ਸ਼ਰਤਾਂ – Indus Appstore’ ਅਤੇ ਕੋਈ ਵੀ ਹਾਈਪਰਲਿੰਕ, ਅਨੁਸੂਚੀਆਂ, ਅਨੁਬੰਧ, ਪ੍ਰਦਰਸ਼ਨ, ਸੋਧਾਂ ਅਤੇ/ਜਾਂ ਸੰਸ਼ੋਧਨ ਸ਼ਾਮਿਲ ਹਨ ਜਿਨ੍ਹਾਂ ਨੂੰ ਇੱਥੇ ਸੰਦਰਭ ਦੁਆਰਾ ਸ਼ਾਮਿਲ ਕੀਤਾ ਗਿਆ ਹੈ।

b. “Indus Appstore” ਦਾ ਅਰਥ ਹੈ ਇੱਕ ਐਂਡਰੋਇਡ ਅਧਾਰਿਤ ਮੋਬਾਈਲ ਐਪਲੀਕੇਸ਼ਨ ਜੋ Indus ਦੁਆਰਾ ‘Indus Appstore’ ਬ੍ਰਾਂਡ ਨਾਮ ਹੇਠ ਵਿਕਸਿਤ, ਮਾਲਕੀ, ਸੰਚਾਲਿਤ, ਪ੍ਰਬੰਧਿਤ ਅਤੇ/ਜਾਂ ਪ੍ਰਦਾਨ ਕੀਤੀ ਗਈ ਹੈ, ਜੋ ਇਸਦੇ ਉਪਭੋਗਤਾਵਾਂ ਨੂੰ Indus Appstore ਸੇਵਾਵਾਂ ਦਾ ਲਾਭ ਲੈਣ ਦੇ ਯੋਗ ਬਣਾਉਂਦੀ ਹੈ।

c. “Indus Appstore ਸੇਵਾਵਾਂ” ਜਾਂ “ਸੇਵਾਵਾਂ” ਦਾ ਅਰਥ ਹੈ Indus Appstore ਦੁਆਰਾ Indus Appstore ਦੇ ਉਪਭੋਗਤਾਵਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਸ ਵਿੱਚ ਮੋਬਾਈਲ ਐਪਸ (ਅਪਡੇਟਸ ਸਮੇਤ) ਨੂੰ ਬ੍ਰਾਊਜ਼ ਕਰਨਾ, ਖੋਜਣਾ, ਦੇਖਣਾ ਅਤੇ ਡਾਊਨਲੋਡ ਕਰਨਾ ਅਤੇ ਕੁਝ ਕੰਟੈਂਟ ਪ੍ਰਦਰਸ਼ਿਤ ਕਰਨਾ ਸ਼ਾਮਿਲ ਹੈ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

d. “ਲਾਗੂ ਕਾਨੂੰਨ” ਦਾ ਅਰਥ ਭਾਰਤ ਵਿੱਚ ਕਿਸੇ ਵੀ ਲਾਗੂ ਕੇਂਦਰੀ, ਰਾਸ਼ਟਰੀ, ਰਾਜ ਜਾਂ ਸਥਾਨਕ ਸਰਕਾਰੀ ਅਥਾਰਿਟੀ ਦਾ ਕੋਈ ਵੀ ਕਾਨੂੰਨ, ਵਿਧਾਨ, ਨਿਯਮ, ਵਿਨਿਯਮ, ਆਦੇਸ਼, ਸਰਕੂਲਰ, ਫ਼ਰਮਾਨ, ਨਿਰਦੇਸ਼, ਨਿਰਣਾ, ਫੈਸਲਾ ਜਾਂ ਹੋਰ ਸਮਾਨ ਆਦੇਸ਼ ਹੈ। e. “ਕੰਟੈਂਟ” ਦਾ ਅਰਥ ਹੈ ਕੋਈ ਵੀ ਕੰਟੈਂਟ ਜਿਸ ਵਿੱਚ ਆਡੀਓ, ਆਡੀਓ-ਵਿਜ਼ੂਅਲ/ਵੀਡੀਓ, ਸਾਊਂਡ, ਗ੍ਰਾਫਿਕਸ, ਇਮੇਜਸ, ਟੈਕਸਟ, ਵੈੱਬ ਲਿੰਕ/ਹਾਈਪਰਲਿੰਕ, ਮਾਰਕੀਟਿੰਗ ਸਮੱਗਰੀ/ਤੀਜੀ ਧਿਰ ਦੇ ਇਸ਼ਤਿਹਾਰ ਸ਼ਾਮਿਲ ਹਨ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

f. “ਡਿਵੈਲਪਰ” ਦਾ ਅਰਥ ਹੈ ਇੱਕ ਵਿਅਕਤੀ (ਭਾਵੇਂ ਕੋਈ ਵਿਅਕਤੀ ਹੋਵੇ ਜਾਂ ਕੋਈ ਸੰਸਥਾ) ਜੋ ਮੋਬਾਈਲ ਐਪ ਵਿਕਸਿਤ ਕਰਦਾ ਹੈ, ਉਸਦਾ ਮਾਲਕ ਹੈ ਅਤੇ/ਜਾਂ ਸੰਚਾਲਿਤ ਕਰਦਾ ਹੈ।

g. “ਡਿਵਾਈਸ” ਦਾ ਅਰਥ ਹੈ ਕੋਈ ਵੀ ਐਂਡਰੋਇਡ-ਅਧਾਰਿਤ ਡਿਵਾਈਸ ਜੋ Indus Appstore ਦੇ ਅਨੁਕੂਲ ਹੈ, ਜਿਸ ਵਿੱਚ ਮੋਬਾਈਲ ਫੋਨ, ਟੈਬਲੇਟ ਸ਼ਾਮਿਲ ਹੈ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

h. “ਫੋਰਸ ਮੇਜਿਓਰ ਇਵੈਂਟ” ਦਾ ਅਰਥ ਕਿਸੇ ਧਿਰ ਦੇ ਵਾਜਬ ਨਿਯੰਤਰਣ ਤੋਂ ਬਾਹਰ ਦੀ ਘਟਨਾ ਹੈ ਜਿਸ ਵਿੱਚ ਭੂਚਾਲ, ਮਹਾਂਮਾਰੀ, ਵਿਸਫੋਟ, ਹਾਦਸਾ, ਕੁਦਰਤੀ ਘਟਨਾ, ਯੁੱਧ, ਹੋਰ ਹਿੰਸਾ, ਲਾਗੂ ਕਾਨੂੰਨ ਵਿੱਚ ਤਬਦੀਲੀ, ਕਿਸੇ ਸਰਕਾਰੀ ਜਾਂ ਰੈਗੂਲੇਟਰੀ ਅਥਾਰਿਟੀ ਦੀ ਮੰਗ ਜਾਂ ਜ਼ਰੂਰਤ ਸ਼ਾਮਿਲ ਹੈ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

i. “ਬੌਧਿਕ ਸੰਪਤੀ ਅਧਿਕਾਰ” ਦਾ ਅਰਥ ਦੁਨੀਆ ਭਰ ਦੇ ਸਾਰੇ ਬੌਧਿਕ ਸੰਪਤੀ ਅਧਿਕਾਰ ਹੈ, ਜਿਸ ਵਿੱਚ ਕੋਈ ਵੀ ਪੇਟੈਂਟ, ਡਿਜ਼ਾਈਨ, ਕਾਪੀਰਾਈਟ, ਡੇਟਾਬੇਸ, ਪ੍ਰਚਾਰ ਅਧਿਕਾਰ, ਟ੍ਰੇਡਮਾਰਕ, ਵਪਾਰਕ ਭੇਦ, ਜਾਂ ਵਪਾਰਕ ਨਾਮ (ਚਾਹੇ ਰਜਿਸਟਰਡ ਹੋਵੇ ਜਾਂ ਨਾ ਹੋਵੇ) ਸ਼ਾਮਿਲ ਹਨ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

j. “ਮੋਬਾਈਲ ਐਪ” ਦਾ ਅਰਥ ਹੈ ਇੱਕ ਐਂਡਰੋਇਡ-ਅਧਾਰਿਤ ਮੋਬਾਈਲ ਐਪਲੀਕੇਸ਼ਨ (ਜਿਸ ਵਿੱਚ .apk/.aab /.obb ਫਾਈਲ ਸ਼ਾਮਿਲ ਹੈ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹੈ) ਜੋ ਪ੍ਰਕਾਸ਼ਕ ਦੁਆਰਾ ਇੱਕ ਡਿਵਾਈਸ ਦੀ ਵਰਤੋਂ ਕਰਕੇ ਇਸਦੇ ਅੰਤਿਮ-ਉਪਭੋਗਤਾ ਨੂੰ ਉਤਪਾਦ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਲਕੀਅਤ, ਵਿਕਸਿਤ, ਪ੍ਰਬੰਧਿਤ, ਸੰਚਾਲਿਤ, ਪ੍ਰਕਾਸ਼ਿਤ ਅਤੇ/ਜਾਂ ਵਿਤਰਿਤ ਕੀਤੀ ਗਈ ਹੈ।

k. “ਪ੍ਰੋਡਕਟਸ” ਦਾ ਅਰਥ ਹੈ ਕੋਈ ਵੀ ਉਤਪਾਦ ਜਾਂ ਸੇਵਾਵਾਂ (ਜਿਵੇਂ ਦਾ ਮਾਮਲਾ ਹੋਵੇ) ਜੋ ਇੱਕ ਡਿਵੈਲਪਰ Indus Appstore ਰਾਹੀਂ ਉਪਲਬਧ ਕਰਵਾਏ ਗਏ ਮੋਬਾਈਲ ਐਪਸ ਰਾਹੀਂ ਪ੍ਰਦਾਨ ਕਰਦਾ ਹੈ।

l. “ਪ੍ਰਕਾਸ਼ਕ” ਦਾ ਅਰਥ ਡਿਵੈਲਪਰ, ਇਸ਼ਤਿਹਾਰ ਦੇਣ ਵਾਲੇ ਅਤੇ/ਜਾਂ ਤੀਜੀਆਂ ਧਿਰਾਂ ਹੈ ਜਿਨ੍ਹਾਂ ਦੇ ਮੋਬਾਈਲ ਐਪਸ ਅਤੇ/ਜਾਂ ਕੰਟੈਂਟ, ਜਿਵੇਂ ਦਾ ਵੀ ਮਾਮਲਾ ਹੋਵੇ, Indus Appstore ਦੁਆਰਾ/’ਤੇ ਉਪਲਬਧ ਕਰਵਾਏ ਗਏ ਹਨ।

m. “ਤੁਸੀਂ”, “ਤੁਹਾਡਾ”, “ਤੁਹਾਡੇ” ਦਾ ਅਰਥ ਕੋਈ ਵੀ ਵਿਅਕਤੀ ਹੋਵੇਗਾ ਜੋ Indus Appstore ਜਾਂ Indus Appstore ਸੇਵਾਵਾਂ ਨੂੰ ਐਕਸੈਸ ਜਾਂ ਉਨ੍ਹਾਂ ਦੀ ਵਰਤੋਂ ਕਰਦਾ ਹੈ।

C. ਯੋਗਤਾ:

Indus Appstore ਨੂੰ ਐਕਸੈਸ ਕਰਕੇ ਅਤੇ/ਜਾਂ ਵਰਤੋਂ ਕਰਕੇ, ਤੁਸੀਂ ਪ੍ਰਤੀਨਿਧਤਾ ਕਰਦੇ ਹੋ ਅਤੇ ਗਰੰਟੀ ਦਿੰਦੇ ਹੋ ਕਿ:

a. ਤੁਸੀਂ ਇੱਕ ਇਕਰਾਰਨਾਮਾ/ਕਾਨੂੰਨੀ ਤੌਰ ‘ਤੇ ਬੰਧਨਕਾਰੀ ਸਮਝੌਤਾ ਕਰਨ ਦੇ ਯੋਗ ਹੋ। ਇਸ ਤੋਂ ਇਲਾਵਾ, ਤੁਹਾਡੀ ਉਮਰ ਅਠਾਰਾਂ (18) ਸਾਲ ਜਾਂ ਇਸ ਤੋਂ ਵੱਧ ਹੈ ਜਾਂ ਜੇਕਰ ਤੁਸੀਂ ਨਾਬਾਲਗ ਹੋ ਤਾਂ ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਨੂੰ ਪੜ੍ਹਦੇ ਅਤੇ ਸਵੀਕਾਰ ਕਰਦੇ ਹਨ;

b. ਤੁਸੀਂ ਪੁਸ਼ਟੀ ਕਰਦੇ ਹੋ ਅਤੇ ਗਰੰਟੀ ਦਿੰਦੇ ਹੋ ਕਿ ਸਾਰਾ ਡੇਟਾ ਅਤੇ ਜਾਣਕਾਰੀ, ਜਿਸ ਵਿੱਚ ਤੁਹਾਡੇ ਦੁਆਰਾ Indus ਨੂੰ ਪ੍ਰਦਾਨ ਕੀਤਾ ਮੋਬਾਈਲ ਨੰਬਰ ਸ਼ਾਮਿਲ ਹੈ, ਪਰ ਇਨ੍ਹਾਂ ਤੱਕ ਸੀਮਿਤ ਨਹੀਂ, ਹਰ ਪੱਖੋਂ ਸਹੀ ਹੈ;

c. ਤੁਹਾਨੂੰ ਭਾਰਤ ਦੇ ਕਾਨੂੰਨਾਂ ਜਾਂ ਉਸ ਵਿਸ਼ੇਸ਼ ਅਧਿਕਾਰ ਖੇਤਰ ਦੇ ਤਹਿਤ ਜਿੱਥੇ ਤੁਸੀਂ ਵਰਤਮਾਨ ਵਿੱਚ ਮੌਜੂਦ ਹੋ, Indus Appstore ਦੀਆਂ ਸੇਵਾਵਾਂ ਨੂੰ ਐਕਸੈਸ ਕਰਨ ਜਾਂ ਵਰਤੋਂ ਕਰਨ ਤੋਂ ਵਰਜਿਤ ਨਹੀਂ ਕੀਤਾ ਗਿਆ ਹੈ ਜਾਂ ਕਾਨੂੰਨੀ ਤੌਰ ‘ਤੇ ਮਨਾਹੀ ਨਹੀਂ ਹੈ; ਅਤੇ

d. ਤੁਸੀਂ ਕਿਸੇ ਵਿਅਕਤੀ ਜਾਂ ਸੰਸਥਾ ਦੀ ਨਕਲ ਨਹੀਂ ਕਰ ਰਹੇ ਹੋ, ਜਾਂ ਆਪਣੀ ਉਮਰ ਜਾਂ ਕਿਸੇ ਵਿਅਕਤੀ ਜਾਂ ਇਕਾਈ ਨਾਲ ਸੰਬੰਧ ਬਾਰੇ ਗਲਤ ਜਾਣਕਾਰੀ ਨਹੀਂ ਦੇ ਰਹੇ ਹੋ।

D. INDUS APPSTORE ਦਾ ਐਕਸੈਸ:

Indus Appstore ਸੇਵਾਵਾਂ ਦਾ ਲਾਭ ਲੈਣ ਤੋਂ ਪਹਿਲਾਂ, ਤੁਹਾਨੂੰ ਆਪਣੇ ਮੋਬਾਈਲ ਨੰਬਰ ਅਤੇ/ਜਾਂ ਕਿਸੇ ਹੋਰ ਕ੍ਰੇਡੈਂਸ਼ੀਅਲ/ਤਸਦੀਕ ਦੀ ਵਰਤੋਂ ਕਰਕੇ ਇੱਕ ਯੂਜ਼ਰ ਅਕਾਊਂਟ ਬਣਾਉਣ ਦੀ ਲੋੜ ਹੋਵੇਗੀ, ਜਿਵੇਂ ਕਿ Indus ਦੁਆਰਾ ਸਮੇਂ-ਸਮੇਂ ‘ਤੇ ਲੋੜੀਂਦਾ ਹੋ ਸਕਦਾ ਹੈ। Indus Appstore ਤੁਹਾਨੂੰ, ਹੋਰ ਗੱਲਾਂ ਦੇ ਨਾਲ-ਨਾਲ, ਮੋਬਾਈਲ ਐਪਸ ਖੋਜਣ ਅਤੇ ਡਾਊਨਲੋਡ ਕਰਨ ਅਤੇ ਡਿਵਾਈਸ ਰਾਹੀਂ ਕੰਟੈਂਟ ਦੇਖਣ/ਵਰਤੋਂ ਕਰਨ ਦੇ ਯੋਗ ਬਣਾਉਂਦਾ ਹੈ। Indus Appstore ਦੇ ਕੰਮ ਕਰਨ ਅਤੇ Indus Appstore ਸੇਵਾਵਾਂ ਪ੍ਰਦਾਨ ਕਰਨ ਲਈ, ਤੁਹਾਨੂੰ ਕੁਝ ਅਨੁਮਤੀਆਂ ਪ੍ਰਦਾਨ ਕਰਨ ਦੀ ਲੋੜ ਹੋ ਸਕਦੀ ਹੈ ਅਤੇ ਇਸਦੇ ਲਈ, ਤੁਹਾਨੂੰ ਪ੍ਰੋਂਪਟ/ਨੋਟੀਫਿਕੇਸ਼ਨ ਪ੍ਰਾਪਤ ਹੋਣਗੇ।

a. Indus Appstore ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ, ਤੁਸੀਂ ਸਹਿਮਤ ਹੋ ਕਿ:

ਤੁਸੀਂ Indus Appstore ਸੇਵਾਵਾਂ ਦੀ ਵਰਤੋਂ ਸਿਰਫ਼ ਉਨ੍ਹਾਂ ਉਦੇਸ਼ਾਂ ਲਈ ਕਰੋਗੇ ਜੋ (i) ਲਾਗੂ ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹਨ, (ii) ਸਿਰਫ਼ ਨਿੱਜੀ ਅਤੇ ਗੈਰ-ਵਪਾਰਕ ਵਰਤੋਂ ਲਈ ਹਨ ਅਤੇ; (iii) ਕਿਸੇ ਵੀ ਅਜਿਹੀ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹੋਵੋਗੇ ਜੋ Indus ਦੀਆਂ ਸੇਵਾਵਾਂ ਵਿੱਚ ਦਖਲਅੰਦਾਜ਼ੀ ਕਰਦੀ ਹੈ ਜਾਂ ਵਿਘਨ ਪਾਉਂਦੀ ਹੈ।

b. ਤੁਸੀਂ ਆਪਣੇ ਯੂਜ਼ਰ ਲੌਗਇਨ ਦੀ ਗੋਪਨੀਯਤਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਤੁਸੀਂ ਆਪਣੀ ਯੂਜ਼ਰ ਲੌਗਇਨ ਜਾਣਕਾਰੀ ਕਿਸੇ ਹੋਰ ਨੂੰ ਨਹੀਂ ਦੱਸੋਗੇ, ਕਿਸੇ ਹੋਰ ਨੂੰ ਆਪਣਾ ਯੂਜ਼ਰ ਲੌਗਇਨ ਵਰਤਣ ਦੀ ਇਜਾਜ਼ਤ ਨਹੀਂ ਦੇਵੋਗੇ, ਜਾਂ ਕਿਸੇ ਹੋਰ ਦੇ ਯੂਜ਼ਰ ਲੌਗਇਨ ਦੀ ਵਰਤੋਂ ਨਹੀਂ ਕਰੋਗੇ।

c. ਤੁਸੀਂ Indus Appstore ਸੇਵਾਵਾਂ ਦੀ ਵਰਤੋਂ ਨਹੀਂ ਕਰੋਗੇ:

(i) ਕਿਸੇ ਵੀ ਤਰੀਕੇ ਨਾਲ ਜੋ ਕਿਸੇ ਵੀ ਵਿਅਕਤੀ ਦੇ ਬੌਧਿਕ ਸੰਪਤੀ ਅਧਿਕਾਰਾਂ ਜਾਂ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਦਾ ਕਾਰਨ ਬਣ ਸਕਦਾ ਹੈ ਜਾਂ ਕੋਈ ਗਲਤ ਜਾਣਕਾਰੀ ਫੈਲਾ ਸਕਦਾ ਹੈ।

(ii) ਕਿਸੇ ਨਾਬਾਲਗ ਦਾ ਸ਼ੋਸ਼ਣ ਕਰਨ ਜਾਂ ਉਸਨੂੰ ਖ਼ਤਰੇ ਵਿੱਚ ਪਾਉਣ ਲਈ।

(iii) ਕਿਸੇ ਵੀ ਮੋਬਾਈਲ ਐਪ ਜਾਂ ਕੰਟੈਂਟ ਨੂੰ ਕਿਸੇ ਵੀ ਤੀਜੀ ਧਿਰ ਨੂੰ ਵੇਚਣ, ਸੰਚਾਰਿਤ ਕਰਨ, ਸੰਚਾਰ ਕਰਨ, ਸੋਧਣ, ਉਪ-ਲਾਇਸੈਂਸ ਦੇਣ, ਟ੍ਰਾਂਸਫਰ ਕਰਨ, ਸੌਂਪਣ, ਕਿਰਾਏ ‘ਤੇ ਦੇਣ, ਲੀਜ਼ ‘ਤੇ ਦੇਣ, ਮੁੜ ਵੰਡਣ, ਪ੍ਰਸਾਰਿਤ ਕਰਨ ਲਈ।

(iv) ਅਜਿਹੇ ਕੰਮ ਕਰਨਾ, ਕਰਨ ਦੀ ਕੋਸ਼ਿਸ਼ ਕਰਨਾ, ਜਾਂ ਦੂਜਿਆਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਸਹਾਇਤਾ ਕਰਨਾ, ਅਧਿਕਾਰਤ ਕਰਨਾ ਜਾਂ ਉਤਸ਼ਾਹਿਤ ਕਰਨਾ ਜੋ Indus Appstore ਦੀਆਂ ਜਾਂ ਪ੍ਰਦਾਨ ਕੀਤੀਆਂ ਗਈਆਂ ਕਿਸੇ ਵੀ ਸੁਵਿਧਾਵਾਂ, ਸੇਵਾਵਾਂ ਜਾਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਰੋਕ ਸਕਦਾ ਹੈ, ਅਕਿਰਿਆਸ਼ੀਲ ਕਰ ਸਕਦਾ ਹੈ ਜਾਂ ਅਸਫਲ ਕਰ ਸਕਦਾ ਹੈ।

(v) ਕਿਸੇ ਵੀ ਉਦੇਸ਼ ਲਈ ਜੋ ਗੈਰ-ਕਾਨੂੰਨੀ, ਗਲਤ, ਅਨੈਤਿਕ ਹੈ।

(vi) ਦਹਿਸ਼ਤਗਰਦੀ ਨੂੰ ਅੰਜਾਮ ਦੇਣਾ, ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਖ਼ਤਰਾ ਪੈਦਾ ਕਰਨਾ।

(vii) ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਜਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸੇ ਨਿੱਜੀ ਸੱਟ ਜਾਂ ਮੌਤ ਦਾ ਕਾਰਨ ਬਣਨਾ; ਅਤੇ

(viii) ਕਿਸੇ ਵੀ ਅਜਿਹੀ ਗਤੀਵਿਧੀ ਲਈ ਜੋ ਅਸ਼ਲੀਲ, ਪੋਰਨੋਗ੍ਰਾਫਿਕ, ਪੀਡੋਫਿਲਿਕ, ਕਿਸੇ ਹੋਰ ਦੀ ਨਿੱਜਤਾ ‘ਤੇ ਹਮਲਾ ਕਰਨ ਵਾਲੀ ਹੋਵੇ, ਜਿਸ ਵਿੱਚ ਸਰੀਰਕ ਨਿੱਜਤਾ, ਲਿੰਗ ਦੇ ਅਧਾਰ ‘ਤੇ ਅਪਮਾਨ ਜਾਂ ਪਰੇਸ਼ਾਨ ਕਰਨਾ, ਨਸਲੀ ਜਾਂ ਜਾਤੀ ਤੌਰ ‘ਤੇ ਇਤਰਾਜ਼ਯੋਗ, ਮਨੀ ਲਾਂਡਰਿੰਗ ਜਾਂ ਜੂਏ ਨਾਲ ਸੰਬੰਧਿਤ ਜਾਂ ਉਤਸ਼ਾਹਿਤ ਕਰਨਾ, ਜਾਂ ਹਿੰਸਾ ਨੂੰ ਭੜਕਾਉਣ ਦੇ ਇਰਾਦੇ ਨਾਲ ਧਰਮ ਜਾਂ ਜਾਤ ਦੇ ਅਧਾਰ ‘ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ ਸ਼ਾਮਿਲ ਹੈ।

d. ਤੁਸੀਂ ਸਹਿਮਤ ਹੋ ਕਿ ਕਿਸੇ ਵੀ ਫੋਰਸ ਮੇਜਿਓਰ ਇਵੈਂਟ ਦੇ ਕਾਰਨ Indus Appstore ਜਾਂ ਇਸਦੇ ਕਿਸੇ ਵੀ ਹਿੱਸੇ ਦੀ ਉਪਲਬਧਤਾ ਨਾ ਹੋਣ ਦੀ ਸੂਰਤ ਵਿੱਚ, Indus ਤੁਹਾਡੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਲਵੇਗਾ।

e. ਤੁਸੀਂ Indus Appstore ਨੂੰ ਪੂਰੇ ਜਾਂ ਅੰਸ਼ਿਕ ਰੂਪ ਵਿੱਚ ਸੋਧ, ਰਿਵਰਸ ਇੰਜੀਨੀਅਰ, ਡੀਕੰਪਾਈਲ ਜਾਂ ਡਿਸਸੈਂਬਲ ਨਹੀਂ ਕਰੋਗੇ, ਜਾਂ Indus Appstore ਵਿੱਚ ਕਿਸੇ ਵੀ ਅਧਿਕਾਰ ਨਾਲ ਕੋਈ ਡੈਰੀਵੇਟਿਵ ਕੰਮ ਨਹੀਂ ਬਣਾਓਗੇ ਜਾਂ ਉਪ-ਲਾਇਸੈਂਸ ਨਹੀਂ ਦੇਵੋਗੇ।

f. ਤੁਸੀਂ ਸਹਿਮਤੀ ਹੋ ਕਿ ਮੋਬਾਈਲ ਐਪ ਦੀ ਤੁਹਾਡੀ ਵਰਤੋਂ ਜਾਂ ਮੋਬਾਈਲ ਐਪ ਜਾਂ ਤੁਹਾਡੀਆਂ ਡਿਵਾਈਸਾਂ ਵਿੱਚ ਕਿਸੇ ਵੀ ਕੰਟੈਂਟ ਜਾਂ ਕਾਰਜਸ਼ੀਲਤਾ ਦੇ ਸੰਬੰਧ ਵਿੱਚ Indus ਦੀ ਕੋਈ ਜ਼ਿੰਮੇਵਾਰੀ ਜਾਂ ਦੇਣਦਾਰੀ ਨਹੀਂ ਹੈ। ਤੁਸੀਂ ਸਮਝਦੇ ਹੋ ਕਿ Indus ਤੁਹਾਡੇ ਅਤੇ ਪ੍ਰਕਾਸ਼ਕ ਵਿਚਕਾਰ ਹੋਏ ਇਕਰਾਰਨਾਮੇ ਦੀ ਧਿਰ ਨਹੀਂ ਹੈ ਅਤੇ ਪ੍ਰਕਾਸ਼ਕ ਇਕੱਲਾ ਹੀ ਇਕਰਾਰਨਾਮੇ ਦੇ ਤਹਿਤ ਸਾਰੀਆਂ ਜ਼ਿੰਮੇਵਾਰੀਆਂ ਲਈ ਜ਼ਿੰਮੇਵਾਰ ਹੋਵੇਗਾ, ਜਿਸ ਵਿੱਚ ਵਾਰੰਟੀਆਂ ਅਤੇ/ਜਾਂ ਗਰੰਟੀਆਂ ਸ਼ਾਮਿਲ ਹਨ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ।

g. ਤੁਸੀਂ Indus ਦੀ ਗੋਪਨੀਯਤਾ ਨੀਤੀ ਦੁਆਰਾ ਪਾਬੰਦ ਹੋਣ ਲਈ ਵੀ ਸਹਿਮਤ ਹੁੰਦੇ ਹੋ, ਜੋ ਦੱਸਦੀ ਹੈ ਕਿ Indus ਤੁਹਾਡੇ ਨਿੱਜੀ ਡੇਟਾ ਨੂੰ ਕਿਵੇਂ ਸੰਭਾਲਦਾ ਹੈ।

E. INDUS APPSTORE ਵਰਤੋਂ ਦੀਆਂ ਸ਼ਰਤਾਂ ਅਤੇ ਪਾਬੰਦੀਆਂ:

a. Indus Appstore ਸੇਵਾਵਾਂ ਦੇ ਅਨੁਸਾਰ, Indus ਤੁਹਾਨੂੰ Indus Appstore ‘ਤੇ ਮੋਬਾਈਲ ਐਪਸ ਅਤੇ/ਜਾਂ ਕੰਟੈਂਟ ਖੋਜਣ ਅਤੇ ਐਕਸੈਸ ਕਰਨ ਦੇ ਯੋਗ ਬਣਾਏਗਾ।

b. ਤੁਸੀਂ ਇਸ ਗੱਲ ਨਾਲ ਸਹਿਮਤ ਹੋ ਅਤੇ ਸਵੀਕਾਰ ਕਰਦੇ ਹੋ ਕਿ Indus ਨੂੰ ਮੋਬਾਈਲ ਐਪਸ ਦੇ ਕੰਟੈਂਟ ਬਾਰੇ ਅਸਲ ਜਾਂ ਵਿਸੇਸ਼ ਜਾਣਕਾਰੀ ਨਹੀਂ ਹੈ। ਹਾਲਾਂਕਿ, Indus ਆਪਣੇ ਵਿਵੇਕ ਅਨੁਸਾਰ ਅਤੇ ਲਾਗੂ ਕਾਨੂੰਨ ਦੇ ਅਨੁਸਾਰ ਕਿਸੇ ਵੀ ਮੋਬਾਈਲ ਐਪ ਦੀ ਨਿਗਰਾਨੀ ਕਰ ਸਕਦਾ ਹੈ ਅਤੇ Indus Appstore ਤੋਂ ਕਿਸੇ ਵੀ ਮੋਬਾਈਲ ਐਪ ਨੂੰ ਹਟਾ ਸਕਦਾ ਹੈ ਜੇਕਰ Indus ਆਪਣੀ ਵਿਵੇਕ ਮਰਜ਼ੀ ਨਾਲ ਇਹ ਨਿਰਧਾਰਿਤ ਕਰਦਾ ਹੈ ਕਿ ਅਜਿਹੇ ਮੋਬਾਈਲ ਐਪਸ ਜਾਂ ਉਸ ਵਿੱਚ ਸ਼ਾਮਿਲ ਕੰਟੈਂਟ ਇਨ੍ਹਾਂ ਸ਼ਰਤਾਂ ਜਾਂ ਕਿਸੇ ਵੀ ਲਾਗੂ ਕਾਨੂੰਨ ਦੀ ਉਲੰਘਣਾ ਕਰਦਾ ਹੈ। Indus ਕਿਸੇ ਵੀ ਕਾਨੂੰਨ ਲਾਗੂ ਕਰਨ ਵਾਲੀਆਂ ਜਾਂ ਹੋਰ ਸਰਕਾਰੀ ਏਜੰਸੀਆਂ ਦੁਆਰਾ ਕੋਈ ਵੀ ਹਟਾਉਣ ਦੀ ਬੇਨਤੀ ਦੀ ਪ੍ਰਾਪਤ ਹੋਣ ‘ਤੇ Indus Appstore ਤੋਂ ਕਿਸੇ ਵੀ ਮੋਬਾਈਲ ਐਪ ਨੂੰ ਹਟਾ ਸਕਦਾ ਹੈ।

c. ਤੁਸੀਂ ਆਪਣੇ ਯੂਜ਼ਰ ਲੌਗਇਨ ‘ਤੇ ਜਾਂ ਇਸ ਰਾਹੀਂ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ, ਅਤੇ ਤੁਸੀਂ ਆਪਣੇ ਯੂਜ਼ਰ ਲੌਗਇਨ ਦੀ ਕਿਸੇ ਵੀ ਅਣਅਧਿਕਾਰਿਤ ਵਰਤੋਂ ਜਾਂ ਸੁਰੱਖਿਆ ਦੀ ਕਿਸੇ ਹੋਰ ਉਲੰਘਣਾ ਬਾਰੇ Indus ਨੂੰ ਤੁਰੰਤ ਸੂਚਿਤ ਕਰਨ ਲਈ ਸਹਿਮਤ ਹੋ।

d. Indus ਕੁਝ ਖਾਸ ਸਥਿਤੀਆਂ ਵਿੱਚ ਤੁਹਾਨੂੰ ਕਿਸੇ ਵੀ ਕੰਟੈਂਟ ਅਤੇ/ਜਾਂ ਮੋਬਾਈਲ ਐਪ ਤੱਕ ਐਕਸੈਸ ਪ੍ਰਦਾਨ ਕਰਨਾ ਬੰਦ ਕਰ ਸਕਦਾ ਹੈ, ਜਿਸ ਵਿੱਚ ਪ੍ਰਕਾਸ਼ਕ ਦੁਆਰਾ Indus ਦੀਆਂ ਨੀਤੀਆਂ ਦੀ ਉਲੰਘਣਾ, ਪ੍ਰਕਾਸ਼ਕ ਦੁਆਰਾ Indus Appstore ‘ਤੇ ਕੰਟੈਂਟ/ਮੋਬਾਈਲ ਐਪ ਨੂੰ ਬੰਦ ਕਰਨਾ, ਜਾਂ ਤੁਹਾਡੇ/ਪ੍ਰਕਾਸ਼ਕ ਦੁਆਰਾ ਲਾਗੂ ਕਾਨੂੰਨ ਦੀ ਉਲੰਘਣਾ ਸ਼ਾਮਿਲ ਹੋਵੇਗੀ, ਪਰ ਇਹ ਇਨ੍ਹਾਂ ਤੱਕ ਸੀਮਿਤ ਨਹੀਂ ਹੈ। ਜੇਕਰ ਕਿਸੇ ਮੋਬਾਈਲ ਐਪ ਨੂੰ Indus Appstore ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਮੋਬਾਈਲ ਐਪ ਨੂੰ ਹਟਾਉਣ ਤੋਂ ਬਾਅਦ ਤੁਹਾਨੂੰ Indus Appstore ਰਾਹੀਂ ਕੋਈ ਵੀ ਅਪਡੇਟ ਜਾਂ ਅਪਗ੍ਰੇਡ ਪ੍ਰਾਪਤ ਹੋਣਾ ਬੰਦ ਹੋ ਜਾਵੇਗਾ।

e. Indus Appstore ਮੋਬਾਈਲ ਐਪਸ ਹੋਸਟ ਕਰਦਾ ਹੈ ਜਿਸ ਵਿੱਚ ਅਜਿਹਾ ਕੰਟੈਂਟ ਹੋ ਸਕਦਾ ਹੈ ਜਿਸ ਵਿੱਚ ਮੁਫ਼ਤ ਕੰਟੈਂਟ ਸ਼ਾਮਿਲ ਹੋਵੇਗਾ ਅਤੇ ਕੰਟੈਂਟ ਸਬਸਕ੍ਰਿਪਸ਼ਨ ਜਾਂ ਐਪ ਵਿੱਚ ਖਰੀਦ ਦੇ ਅਧੀਨ ਹੋਵੇਗਾ ਜਿਸਦਾ ਭੁਗਤਾਨ ਤੁਹਾਨੂੰ ਪ੍ਰਕਾਸ਼ਕ ਨੂੰ ਕਰਨਾ ਪਏਗਾ। ਕੰਟੈਂਟ ਦੀ ਕੀਮਤ ਪ੍ਰਕਾਸ਼ਕਾਂ ਦੀ ਮਰਜ਼ੀ ਅਤੇ ਉਨ੍ਹਾਂ ਦੁਆਰਾ ਨਿਰਧਾਰਿਤ ਸ਼ਰਤਾਂ ‘ਤੇ ਨਿਰਭਰ ਕਰਦੀ ਹੈ ਅਤੇ Indus Appstore/Indus ਦਾ ਇਸ ‘ਤੇ ਕੋਈ ਨਿਯੰਤਰਣ ਨਹੀਂ ਹੈ। ਕੀਮਤ ਵਿੱਚ ਤਬਦੀਲੀਆਂ, ਸਬਸਕ੍ਰਿਪਸ਼ਨ ਦੀਆਂ ਸ਼ਰਤਾਂ ਲਈ, ਤੁਹਾਨੂੰ ਸੰਬੰਧਿਤ ਪ੍ਰਕਾਸ਼ਕ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੋ ਤੁਹਾਡੇ ਦੁਆਰਾ ਚੁਣੇ ਜਾਂ ਖਰੀਦੇ ਗਏ ਕੰਟੈਂਟ ਦਾ ਪ੍ਰਦਾਤਾ ਹੈ। ਜਦੋਂ ਤੁਸੀਂ ਕੰਟੈਂਟ ਖਰੀਦਦੇ ਹੋ, ਤਾਂ ਤੁਸੀਂ ਸੰਬੰਧਿਤ ਪ੍ਰਕਾਸ਼ਕ ਨਾਲ ਇੱਕ ਵੱਖਰਾ ਇਕਰਾਰਨਾਮਾ ਕਰੋਗੇ। ਭੁਗਤਾਨ ਸੰਬੰਧੀ ਕਿਸੇ ਵੀ ਸਮੱਸਿਆ ਦੇ ਮਾਮਲੇ ਵਿੱਚ, ਤੁਹਾਨੂੰ ਸੰਬੰਧਿਤ ਪ੍ਰਕਾਸ਼ਕ, ਆਪਣੇ ਬੈਂਕ ਜਾਂ ਭੁਗਤਾਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ।

f. Indus ਆਪਣੀ ਮਰਜ਼ੀ ਨਾਲ, ਤੁਹਾਨੂੰ ਸੂਚਿਤ ਕਰਕੇ ਜਾਂ ਸੂਚਿਤ ਕੀਤੇ ਬਿਨਾਂ, ਕਿਸੇ ਵੀ ਸਮੇਂ, Indus Appstore ਵਿੱਚ ਸੋਧ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। Indus Appstore ਹਰ ਸਮੇਂ ਉਪਲਬਧ ਨਹੀਂ ਹੋ ਸਕਦਾ ਹੈ, ਜਿਵੇਂ ਕਿ ਮੇਨਟੇਨੈਂਸ ਡਾਊਨਟਾਈਮ ਦੌਰਾਨ (ਜੋ ਯੋਜਨਾਬੱਧ ਜਾਂ ਗੈਰ-ਯੋਜਨਾਬੱਧ ਹੋ ਸਕਦਾ ਹੈ)। Indus ਆਪਣੀ ਮਰਜ਼ੀ ਨਾਲ, ਕਿਸੇ ਵੀ ਸਮੇਂ ਬਿਨਾਂ ਕਿਸੇ ਨੋਟਿਸ ਦੇ Indus Appstore ਜਾਂ ਇਸ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ (ਜਾਂ ਇਸਦੇ ਕਿਸੇ ਵੀ ਹਿੱਸੇ) ਨੂੰ ਮੁਅੱਤਲ ਜਾਂ ਸਮਾਪਤ ਕਰਨ ਦਾ ਫੈਸਲਾ ਕਰ ਸਕਦਾ ਹੈ।

g. ਜਦੋਂ ਕਿ Indus ਨੂੰ ਪ੍ਰਕਾਸ਼ਕਾਂ ਤੋਂ ਉਨ੍ਹਾਂ ਦੇ ਮੋਬਾਈਲ ਐਪਸ ਦੇ ਵੇਰਵੇ ਸੰਬੰਧੀ ਸਹੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ, Indus ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਪ੍ਰਕਾਸ਼ਕ ਦੁਆਰਾ ਪ੍ਰਦਾਨ ਕੀਤੇ ਗਏ ਮੋਬਾਈਲ ਐਪਸ ਜਾਂ ਹੋਰ ਵੇਰਵੇ/ਕੰਟੈਂਟ/ਉਤਪਾਦ ਸਹੀ, ਸੰਪੂਰਨ, ਭਰੋਸੇਮੰਦ, ਮੌਜੂਦਾ, ਜਾਂ ਤਰੁੱਟੀ-ਰਹਿਤ ਹਨ।                                                      h. ਤੁਸੀਂ Indus Appstore ‘ਤੇ ਮੋਬਾਈਲ ਐਪਸ ਦੇ ਸਾਹਮਣੇ ਇੱਕ ‘ਪ੍ਰਮਾਣਿਤ’ ਬੈਜ ਅਤੇ/ਜਾਂ ‘ਟੌਪ ਰੇਟਡ’ ਬੈਜ ਦੇਖ ਸਕਦੇ ਹੋ। ਪ੍ਰਮਾਣਿਤ ਬੈਜ Indus ਦੁਆਰਾ ਵਰਤੇ ਜਾਂਦੇ ਕੁਝ ਥਰਡ-ਪਾਰਟੀ ਸਕੈਨਿੰਗ ਟੂਲਜ਼ ਸੰਬੰਧੀ ਮੋਬਾਈਲ ਐਪਸ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਹੈ ਟੌਪ ਰੇਟ ਬੈਜ Indus Appstore ਰਾਹੀਂ ਮੋਬਾਈਲ ਐਪਸ ਦੀ ਵਰਤੋਂ/ਕਾਰਗੁਜ਼ਾਰੀ ‘ਤੇ ਅਧਾਰਿਤ ਹੈ। ਪ੍ਰਮਾਣਿਤ ਬੈਜ ਅਤੇ ਟੌਪ ਰੇਟਡ ਬੈਜ, ਕਿਸੇ ਵੀ ਤਰੀਕੇ ਨਾਲ, ਮੋਬਾਈਲ ਐਪਸ ਦੀ ਭਰੋਸੇਯੋਗਤਾ/ਸੁਰੱਖਿਆ ਨੂੰ ਨਹੀਂ ਦਰਸਾਉਂਦੇ ਹਨ ਅਤੇ ਨਾ ਹੀ ਇਨ੍ਹਾਂ ਬੈਜਾਂ ਨੂੰ ਕਿਸੇ ਵੀ ਤਰੀਕੇ ਨਾਲ Indus ਦੁਆਰਾ ਮੋਬਾਈਲ ਐਪ ਦੀ ਪ੍ਰਮਾਣਿਕਤਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਤੁਹਾਡੇ ਦੁਆਰਾ ਅਜਿਹੇ ਮੋਬਾਈਲ ਐਪਸ ਦੀ ਵਰਤੋਂ ਸਿਰਫ਼ ਤੁਹਾਡੇ ਆਪਣੇ ਜੋਖਮ ‘ਤੇ ਅਤੇ ਤੁਹਾਡੇ ਅਤੇ ਪ੍ਰਕਾਸ਼ਕ ਵਿਚਕਾਰ ਸਹਿਮਤ ਹੋਏ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਹੋਵੇਗੀ।

i. ਸਾਫਟਵੇਅਰ ਅਪਡੇਟ: ਮੋਬਾਈਲ ਐਪ ਦਾ ਪ੍ਰਕਾਸ਼ਕ ਸਾਨੂੰ ਸਮੇਂ-ਸਮੇਂ ‘ਤੇ ਉਸ ਮੋਬਾਈਲ ਐਪ ਦੇ ਅਪਡੇਟ ਪ੍ਰਦਾਨ ਕਰ ਸਕਦਾ ਹੈ। ਡਿਵਾਈਸ ‘ਤੇ ਦਿੱਤੀਆਂ ਜਾ ਰਹੀਆਂ ਲੋੜੀਂਦੀਆਂ ਅਨੁਮਤੀਆਂ ਦੇ ਅਧੀਨ, ਤੁਸੀਂ Indus ਨੂੰ ਤੁਹਾਡੇ ਮੋਬਾਈਲ ਐਪਸ ਦੇ ਅਪਡੇਟਸ ਨੂੰ ਆਪਣੇ ਆਪ ਇੰਸਟਾਲ ਕਰਨ ਲਈ ਅਧਿਕਾਰਿਤ ਕਰਦੇ ਹੋ।

F. ਸਮੀਖਿਆ ਅਤੇ ਰੇਟਿੰਗ:

ਤੁਸੀਂ Indus Appstore ‘ਤੇ ਉਨ੍ਹਾਂ ਮੋਬਾਈਲ ਐਪਸ ਦੇ ਸੰਬੰਧ ਵਿੱਚ ਰੇਟਿੰਗ ਅਤੇ ਸਮੀਖਿਆਵਾਂ ਪ੍ਰਦਾਨ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ Indus Appstore ‘ਤੇ ਐਕਸੈਸ ਕਰਦੇ ਹੋ ਅਤੇ ਵਰਤਦੇ ਹੋ। Indus Appstore ‘ਤੇ ਪ੍ਰਦਰਸ਼ਿਤ ਹੋਣ ਵਾਲੀਆਂ ਮੋਬਾਈਲ ਐਪਸ ਦੀਆਂ ਰੇਟਿੰਗਾਂ ਦੀ ਗਣਨਾ Indus Appstore ਉਪਭੋਗਤਾਵਾਂ ਦੀਆਂ ਔਸਤ ਰੇਟਿੰਗਾਂ ਦੇ ਅਧਾਰ ‘ਤੇ ਕੀਤੀ ਜਾਂਦੀ ਹੈ।

ਸਮੀਖਿਆਵਾਂ ਤੁਹਾਡੇ ਉਪਭੋਗਤਾ ਲੌਗਇਨ ਅਕਾਊਂਟ ਨਾਲ ਲਿੰਕ ਕੀਤੇ ਵੇਰਵੇ ਦਿਖਾਉਣਗੀਆਂ। ਸਮੀਖਿਆਵਾਂ ਲਈ, ਡਿਵੈਲਪਰ ਤੁਹਾਡੇ ਉਪਭੋਗਤਾ ਲੌਗਇਨ ਅਕਾਊਂਟ ਦੇ ਵੇਰਵੇ, ਭਾਸ਼ਾ, ਡਿਵਾਈਸ ਅਤੇ ਡਿਵਾਈਸ ਦੀ ਜਾਣਕਾਰੀ (ਜਿਵੇਂ ਕਿ ਭਾਸ਼ਾ, ਮਾਡਲ ਅਤੇ OS ਸੰਸਕਰਣ) ਦੇਖ ਸਕਣਗੇ। ਡਿਵੈਲਪਰ ਸਮੀਖਿਆਵਾਂ ਦਾ ਜਵਾਬ ਵੀ ਦੇ ਸਕਦੇ ਹਨ ਅਤੇ ਤੁਹਾਨੂੰ ਜਵਾਬ ਦੇਣ ਲਈ ਇਸ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ। ਜੇਕਰ ਤੁਸੀਂ ਕੋਈ ਸਮੀਖਿਆ ਸੰਪਾਦਿਤ ਕਰਦੇ ਹੋ, ਤਾਂ ਦੂਜੇ ਉਪਭੋਗਤਾ ਅਤੇ ਡਿਵੈਲਪਰ ਅਜੇ ਵੀ ਪਿਛਲੇ ਸੰਪਾਦਨ ਦੇਖ ਸਕਦੇ ਹਨ ਜਦੋਂ ਤੱਕ ਤੁਸੀਂ ਸਮੀਖਿਆ ਨੂੰ ਹਟਾ ਨਹੀਂ ਦਿੰਦੇ।

ਰੇਟਿੰਗਾਂ ਅਤੇ ਸਮੀਖਿਆਵਾਂ ਲਈ Indus ਦੇ ਦਿਸ਼ਾ-ਨਿਰਦੇਸ਼ ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਮੀਖਿਆਵਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਜੋ ਕੋਈ ਵੀ ਵਾਰ-ਵਾਰ ਜਾਂ ਸੰਗੀਨ ਢੰਗ ਨਾਲ ਇਨ੍ਹਾਂ ਦੀ ਉਲੰਘਣਾ ਕਰਦਾ ਹੈ, ਉਹ Indus Appstore ‘ਤੇ ਸਮੀਖਿਆਵਾਂ ਪੋਸਟ ਕਰਨ ਦੀ ਯੋਗਤਾ ਗੁਆ ਸਕਦਾ ਹੈ।

a) ਸਪੈਮ ਅਤੇ ਜਾਅਲੀ ਸਮੀਖਿਆਵਾਂ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਸਮੀਖਿਆਵਾਂ ਉਨ੍ਹਾਂ ਮੋਬਾਈਲ ਐਪਸ ਨਾਲ ਜੁੜੇ ਤੁਹਾਡੇ ਅਨੁਭਵ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਦੀ ਤੁਸੀਂ ਸਮੀਖਿਆ ਕਰ ਰਹੇ ਹੋ। ਕਿਰਪਾ ਕਰਕੇ ਹੇਠ ਲਿਖਿਆਂ ਨੂੰ ਪੋਸਟ ਨਾ ਕਰੋ:

(i) ਗਲਤ ਸਮੀਖਿਆਵਾਂ।

(ii) ਅਨੇਕ ਵਾਰ ਇੱਕੋ ਹੀ ਸਮੀਖਿਆ ਪੋਸਟ ਕਰਨਾ।

(iii) ਇੱਕ ਤੋਂ ਵੱਧ ਅਕਾਊਂਟਾਂ ਤੋਂ ਉਸੇ ਕੰਟੈਂਟ ਲਈ ਸਮੀਖਿਆਵਾਂ। 

(iv) ਦੂਜੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਵਾਲੀਆਂ ਜਾਂ ਰੇਟਿੰਗ ਵਿੱਚ ਹੇਰਾਫੇਰੀ ਕਰਨ ਵਾਲੀਆਂ ਸਮੀਖਿਆਵਾਂ; ਅਤੇ/ਜਾਂ

(v) ਦੂਜਿਆਂ ਦੀ ਤਰਫੋਂ ਸਮੀਖਿਆਵਾਂ।

b) ਸੰਬੰਧਿਤ ਸਮੀਖਿਆਵਾਂ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਮੀਖਿਆਵਾਂ ਉਨ੍ਹਾਂ ਮੋਬਾਈਲ ਐਪਸ ਨਾਲ ਸੰਬੰਧਿਤ ਹਨ ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

c) ਪ੍ਰਚਾਰ ਸਮੱਗਰੀ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਮੀਖਿਆਵਾਂ ਤੁਹਾਡੇ ਦੁਆਰਾ ਸਮੀਖਿਆ ਕੀਤੇ ਜਾ ਰਹੇ ਮੋਬਾਈਲ ਐਪਸ ਦੇ ਦਾਇਰੇ ਤੋਂ ਬਾਹਰ ਦੇ ਕਿਸੇ ਕੰਟੈਂਟ ਦਾ ਪ੍ਰਚਾਰ ਨਾ ਕਰਦੀਆਂ ਹੋਣ।

d) ਵਿੱਤੀ ਲਾਭ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਸਮੀਖਿਆਵਾਂ ਨਿਰਪੱਖ ਹਨ ਅਤੇ ਵਿੱਤੀ ਲਾਭ ਤੋਂ ਪ੍ਰਭਾਵਿਤ ਨਹੀਂ ਹਨ।  ਇਸ ਸੰਬੰਧ ਵਿੱਚ, ਕਿਰਪਾ ਕਰਕੇ ਸਮੀਖਿਆਵਾਂ ਪੋਸਟ ਕਰਨ ਦੇ ਬਦਲੇ ਵਿੱਚ ਕੋਈ ਪ੍ਰੋਤਸਾਹਨ ਸਵੀਕਾਰ ਜਾਂ ਪੇਸ਼ਕਸ਼ ਨਾ ਕਰੋ।

e) ਬੌਧਿਕ ਸੰਪਤੀ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਅਜਿਹੀਆਂ ਸਮੀਖਿਆਵਾਂ ਪੋਸਟ ਨਾ ਕਰੋ ਜੋ ਦੂਜਿਆਂ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਦੀਆਂ ਹਨ।

f) ਸੰਵੇਦਨਸ਼ੀਲ ਜਾਣਕਾਰੀ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ਨਿੱਜੀ ਜਾਂ ਗੁਪਤ ਜਾਣਕਾਰੀ ਜਾਂ ਕਿਸੇ ਵੀ ਉਪਭੋਗਤਾ ਦੀ ਨਿੱਜੀ ਜਾਂ ਗੁਪਤ ਜਾਣਕਾਰੀ ਨੂੰ ਆਪਣੀ ਸਮੀਖਿਆ ਦੇ ਹਿੱਸੇ ਵਜੋਂ ਪੋਸਟ ਨਹੀਂ ਕਰਦੇ ਹੋ।

g) ਅਪਮਾਨਜਨਕ ਭਾਸ਼ਾ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀਆਂ ਸਮੀਖਿਆਵਾਂ ਵਿੱਚ ਅਸ਼ਲੀਲ, ਘਿਣਾਉਣੀ, ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹੋ।

h) ਲਾਗੂ ਕਾਨੂੰਨ: ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਦੁਆਰਾ ਪੋਸਟ ਕੀਤੀਆਂ ਗਈਆਂ ਸਮੀਖਿਆਵਾਂ ਲਾਗੂ ਕਾਨੂੰਨਾਂ ਦੀ ਪਾਲਣਾ ਕਰਦੀਆਂ ਹਨ ਅਤੇ ਇਨ੍ਹਾਂ ਵਿੱਚ ਕੋਈ ਗੈਰ-ਕਾਨੂੰਨੀ/ਜਿਨਸੀ ਤੌਰ ‘ਤੇ ਸਪੱਸ਼ਟ/ਨਫ਼ਰਤ ਵਾਲਾ ਕੰਟੈਂਟ ਸ਼ਾਮਿਲ ਨਹੀਂ ਹੈ।

ਜੇਕਰ ਤੁਸੀਂ ਦੁਰਵਿਵਹਾਰ ਜਾਂ ਹੋਰ ਕੰਟੈਂਟ ਦੀ ਉਲੰਘਣਾ ਦੀ ਰਿਪੋਰਟ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ Indus ਦੁਆਰਾ ਵੱਖਰੇ ਤੌਰ ‘ਤੇ ਉਪਲਬਧ ਕਰਵਾਈ ਗਈ ਸ਼ਿਕਾਇਤ ਨੀਤੀ ਦੇਖੋ।

ਤੁਸੀਂ ਸਹਿਮਤ ਹੋ ਕਿ Indus Appstore ਸਵੈਚਾਲਿਤ ਤਰੀਕਿਆਂ ਦੁਆਰਾ ਜਾਂ ਮੈਨੂਅਲ ਰੂਪ ਵਿੱਚ ਕੁਝ ਜਾਂ ਸਾਰੀਆਂ ਸਮੀਖਿਆਵਾਂ ਅਤੇ ਰੇਟਿੰਗਾਂ ਦੀ ਜਾਂਚ ਕਰ ਸਕਦਾ ਹੈ ਅਤੇ ਇਨ੍ਹਾਂ ਨੂੰ ਮੋਡਰੇਟ ਕਰ ਸਕਦਾ ਹੈ। Indus ਕਿਸੇ ਵੀ ਸਮੀਖਿਆ ਅਤੇ ਰੇਟਿੰਗ ਨੂੰ ਰੱਦ ਕਰਨ ਜਾਂ ਹਟਾਉਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ ਜੋ Indus ਦੀ ਇੱਕਮਾਤਰ ਰਾਏ ਅਨੁਸਾਰ ਅਣਉਚਿਤ ਹਨ ਜਾਂ ਮੋਬਾਈਲ ਐਪ ਜਾਂ ਮੋਬਾਈਲ ਐਪ ਨਾਲ ਜੁੜੇ ਵਿਸ਼ਿਆਂ ਨਾਲ ਸੰਬੰਧਿਤ ਨਹੀਂ ਹਨ ਜਾਂ Indus ਦੀਆਂ ਨੀਤੀਆਂ ਦੀ ਉਲੰਘਣਾ ਕਰਦੀਆਂ ਹਨ। ਇਸ ਸੰਬੰਧ ਵਿੱਚ Indus ਦਾ ਫੈਸਲਾ ਅੰਤਿਮ ਹੋਵੇਗਾ ਅਤੇ Indus Appstore ਦੇ ਸਾਰੇ ਉਪਭੋਗਤਾਵਾਂ ‘ਤੇ ਲਾਗੂ ਹੋਵੇਗਾ। 

ਤੁਸੀਂ ਸਮਝਦੇ ਹੋ ਕਿ Indus Appstore ‘ਤੇ ਦਿੱਤੀਆਂ ਗਈਆਂ ਮੋਬਾਈਲ ਐਪ ਰੇਟਿੰਗਾਂ Indus Appstore ਦੇ ਉਪਭੋਗਤਾਵਾਂ ਅਤੇ/ਜਾਂ Indus ਦੀ ਮਾਰਕੀਟ ਇੰਟੈਲੀਜੈਂਸ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਕੁੱਲ ਰੇਟਿੰਗਾਂ ‘ਤੇ ਅਧਾਰਿਤ ਹਨ ਅਤੇ ਇਸ ਲਈ, Indus Appstore ਇਹ ਯਕੀਨੀ ਨਹੀਂ ਬਣਾ ਸਕਦਾ ਕਿ ਇਹ ਸਹੀ ਹਨ ਅਤੇ/ਜਾਂ ਮੋਬਾਈਲ ਐਪ ਦੀ ਕਾਰਗੁਜ਼ਾਰੀ/ਉਚਿਤਤਾ ਨੂੰ ਸਹੀ ਢੰਗ ਨਾਲ ਦਰਸਾਉਂਦੀਆਂ ਹਨ।

G. ਡਿਸਕਲੇਮਰ

Indus Appstore ਸੇਵਾਵਾਂ “ਜਿਵੇਂ ਹੈ”, “ਜਿੱਥੇ ਹੈ” ਅਤੇ “ਜਿਵੇਂ ਉਪਲਬਧ ਹੈ” ਦੇ ਅਧਾਰ ‘ਤੇ ਅਤੇ ਕਿਸੇ ਵੀ ਕਿਸਮ ਦੀ ਵਾਰੰਟੀ ਤੋਂ ਬਿਨਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Indus Appstore, Indus Appstore ਸੇਵਾਵਾਂ, ਮੋਬਾਈਲ ਐਪਸ, ਕੰਟੈਂਟ ਜਾਂ Indus Appstore ਰਾਹੀਂ ਸ਼ਾਮਿਲ ਜਾਂ ਉਪਲਬਧ ਕਰਵਾਈਆਂ ਗਈਆਂ ਹੋਰ ਸੇਵਾਵਾਂ ਦੇ ਸੰਬੰਧ ਵਿੱਚ Indus ਕਿਸੇ ਵੀ ਕਿਸਮ ਜਾਂ ਪ੍ਰਕਿਰਤੀ ਦੀ ਕੋਈ ਪ੍ਰਤੀਨਿਧਤਾ ਜਾਂ ਵਾਰੰਟੀ ਜਾਂ ਗਾਰੰਟੀ ਨਹੀਂ ਦਿੰਦਾ ਹੈ, ਭਾਵੇਂ ਉਹ ਸਪੱਸ਼ਟ ਹੋਵੇ ਜਾਂ ਅਪ੍ਰਤੱਖ। ਜਦੋਂ ਤੱਕ ਲਿਖਤੀ ਰੂਪ ਵਿੱਚ ਨਹੀਂ ਦੱਸਿਆ ਜਾਂਦਾ, ਤੁਸੀਂ ਸਪੱਸ਼ਟ ਤੌਰ ‘ਤੇ ਸਹਿਮਤ ਹੋ ਕਿ Indus Appstore ਦੀ ਵਰਤੋਂ ਪੂਰੀ ਤਰ੍ਹਾਂ ਤੁਹਾਡੇ ਆਪਣੇ ਜੋਖਮ ‘ਤੇ ਹੈ। ਤੁਹਾਡੇ ਦੁਆਰਾ Indus ਜਾਂ Indus ਦੇ ਸਹਿਯੋਗੀਆਂ ਤੋਂ ਪ੍ਰਾਪਤ ਕੀਤੀ ਗਈ ਕੋਈ ਵੀ ਸਲਾਹ ਜਾਂ ਜਾਣਕਾਰੀ, ਭਾਵੇਂ ਉਹ ਜ਼ੁਬਾਨੀ ਹੋਵੇ ਜਾਂ ਲਿਖਤੀ, Indus Appstore ਸੰਬੰਧੀ Indus ਦੇ ਵਾਰੰਟੀ ਦੇ ਡਿਸਕਲੇਮਰ ਨੂੰ ਬਦਲਣ, ਜਾਂ Indus ਤੋਂ ਕਿਸੇ ਵੀ ਕਿਸਮ ਦੀ ਵਾਰੰਟੀ ਬਣਾਉਣ ਲਈ ਨਹੀਂ ਮੰਨੀ ਜਾਵੇਗੀ।                                                                            ਕਾਨੂੰਨ ਦੁਆਰਾ ਮਨਜ਼ੂਰਸ਼ੁਦਾ ਸੀਮਾ ਤੱਕ, Indus ਸਾਰੀਆਂ ਵਾਰੰਟੀਆਂ ਨੂੰ ਅਸਵੀਕਾਰ ਕਰਦਾ ਹੈ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ ਵਪਾਰਕਤਾ, ਤਸੱਲੀਬਖਸ਼ ਗੁਣਵੱਤਾ, ਕਿਸੇ ਖਾਸ ਉਦੇਸ਼ ਲਈ ਉਪਯੁਕਤਤਾ, ਭਰੋਸੇਯੋਗਤਾ, ਉਪਲਬਧਤਾ ਅਤੇ ਗੈਰ-ਉਲੰਘਣ ਦੀ ਕੋਈ ਨਿਹਿਤ ਵਾਰੰਟੀ ਸ਼ਾਮਿਲ ਹੈ। ਇਸ ਤੋਂ ਇਲਾਵਾ, Indus ਇਸ ਗੱਲ ਦੀ ਪ੍ਰਤੀਨਿਧਤਾ, ਵਾਰੰਟੀ ਜਾਂ ਗਰੰਟੀ ਨਹੀਂ ਦਿੰਦਾ ਹੈ ਕਿ Indus Appstore ਸੇਵਾਵਾਂ, ਮੋਬਾਈਲ ਐਪਸ ਅਤੇ ਕੰਟੈਂਟ (i) ਤੁਹਾਡੇ ਹਾਰਡਵੇਅਰ ਜਾਂ ਸਾਫਟਵੇਅਰ ਦੇ ਅਨੁਕੂਲ ਹੋਣਗੀਆਂ, (ii) ਇੱਕ ਨਿਰਵਿਘਨ, ਸਮੇਂ ਸਿਰ, ਸੁਰੱਖਿਅਤ ਜਾਂ ਤਰੁੱਟੀ-ਰਹਿਤ ਢੰਗ ਨਾਲ ਕੰਮ ਕਰਨਗੀਆਂ, (iii) ਹਮੇਸ਼ਾ ਉਪਲਬਧ ਹੋਣਗੀਆਂ ਜਾਂ ਸਾਰੇ ਨੁਕਸਾਨਦੇਹ ਕੰਪੋਨੈਂਟਾਂ ਜਾਂ ਤਰੁੱਟੀਆਂ ਤੋਂ ਮੁਕਤ ਹੋਣਗੀਆਂ, ਜਿਸ ਵਿੱਚ ਵਾਇਰਸ, ਦਖਲਅੰਦਾਜ਼ੀ, ਭ੍ਰਿਸ਼ਟਾਚਾਰ ਅਤੇ/ਜਾਂ ਹੋਰ ਸੁਰੱਖਿਆ ਨਿਰਦੇਸ਼ ਸ਼ਾਮਿਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ, ਅਤੇ/ਜਾਂ (iv) ਹੈਕਿੰਗ ਅਤੇ/ਜਾਂ ਹੋਰ ਅਣਅਧਿਕਾਰਤ ਐਕਸੈਸ ਤੋਂ ਸੁਰੱਖਿਅਤ ਜਾਂ ਮੁਕਤ ਹੋਣਗੇ।

Indus ਕਿਸੇ ਵੀ ਕੰਟੈਂਟ ਦੀ ਵਰਤੋਂ ਕਰਨ ਜਾਂ ਦੇਖਣ ਤੋਂ ਉਤਪੰਨ ਹੋਣ ਵਾਲੀ ਕਿਸੇ ਵੀ ਜ਼ਿੰਮੇਵਾਰੀ ਨੂੰ ਸਪੱਸ਼ਟ ਤੌਰ ‘ਤੇ ਅਸਵੀਕਾਰ ਕਰਦਾ ਹੈ। Indus Appstore ‘ਤੇ ਪੋਸਟ ਕੀਤੇ ਗਏ ਕੰਟੈਂਟ ਜਾਂ ਕਿਸੇ ਤੀਜੀ-ਧਿਰ ਦੀ ਸਮੱਗਰੀ ਲਈ Indus ਕੋਈ ਜ਼ਿੰਮੇਵਾਰੀ ਨਹੀਂ ਲੈਂਦਾ, ਅਤੇ ਨਾ ਹੀ ਇਹ ਕਿਸੇ ਵੀ ਤੀਜੀ-ਧਿਰ ਦੇ ਇਸ਼ਤਿਹਾਰ ਦੇਣ ਵਾਲਿਆਂ ਦੁਆਰਾ ਪ੍ਰਦਾਨ ਕੀਤੇ ਗਏ ਉਤਪਾਦਾਂ ਜਾਂ ਸੇਵਾਵਾਂ ਲਈ ਕੋਈ ਜ਼ਿੰਮੇਵਾਰੀ ਲੈਂਦਾ ਹੈ। ਤੁਸੀਂ ਇਸ਼ਤਿਹਾਰਦਾਤਾ ਦੇ ਉਤਪਾਦਾਂ ਜਾਂ ਸੇਵਾਵਾਂ ਦੀ ਆਪਣੀ ਵਰਤੋਂ ਲਈ ਪੂਰੀ ਜ਼ਿੰਮੇਵਾਰੀ ਲੈਂਦੇ ਹੋ। Indus Appstore ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਇਸ਼ਤਿਹਾਰ ਦੇਣ ਵਾਲਿਆਂ ਨਾਲ ਤੁਹਾਡਾ ਕੋਈ ਵੀ ਲੈਣ-ਦੇਣ ਤੁਹਾਡੇ ਅਤੇ ਇਸ਼ਤਿਹਾਰ ਦੇਣ ਵਾਲੇ ਵਿਚਕਾਰ ਹੁੰਦਾ ਹੈ, ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ Indus ਕਿਸੇ ਵੀ ਨੁਕਸਾਨ ਜਾਂ ਦਾਅਵੇ ਲਈ ਜ਼ਿੰਮੇਵਾਰ ਨਹੀਂ ਹੈ ਜੋ ਤੁਹਾਡੇ ਦੁਆਰਾ ਕਿਸੇ ਇਸ਼ਤਿਹਾਰਦਾਤਾ ਦੇ ਵਿਰੁੱਧ ਕੀਤਾ ਜਾ ਸਕਦਾ ਹੈ।

Indus Appstore ਦਾ ਉਦੇਸ਼ ਮੋਬਾਈਲ ਐਪਸ/ਕੰਟੈਂਟ ਨੂੰ ਪ੍ਰਮੋਟ ਕਰਨਾ ਹੈ ਜੋ ਭਾਰਤ ਦੇ ਅੰਦਰ ਵਰਤੋਂ ਲਈ ਮਨਜ਼ੂਰਸ਼ੁਦਾ ਹਨ। ਅਸੀਂ ਇਸ ਗੱਲ ਦੀ ਪ੍ਰਤੀਨਿਧਤਾ ਨਹੀਂ ਕਰਦੇ ਜਾਂ ਵਾਰੰਟੀ ਨਹੀਂ ਦਿੰਦੇ ਹਾਂ ਕਿ Indus Appstore ਭਾਰਤ ਤੋਂ ਬਾਹਰ ਵਰਤੋਂ ਲਈ ਢੁੱਕਵਾਂ/ਉਦੇਸ਼ਿਤ ਹੈ।

H. ਜ਼ਿੰਮੇਵਾਰੀ ਦੀ ਸੀਮਾ

ਲਾਗੂ ਕਾਨੂੰਨ ਦੁਆਰਾ ਮਨਜ਼ੂਰ ਸੀਮਾ ਤੱਕ, ਕਿਸੇ ਵੀ ਸਥਿਤੀ ਵਿੱਚ Indus ਜਾਂ ਇਸਦੇ ਲਾਇਸੈਂਸ ਦੇਣ ਵਾਲੇ, ਸਹਿਯੋਗੀ ਕਿਸੇ ਵੀ ਅਪ੍ਰਤੱਖ, ਇਤਫਾਕੀ, ਪਰਿਣਾਮੀ, ਵਿਸ਼ੇਸ਼, ਉਦਾਹਰਣੀ, ਦੰਡਕਾਰੀ ਨੁਕਸਾਨ ਜਾਂ ਲੌਸਟ ਪ੍ਰੋਫਿਟ ਲਈ ਤੁਹਾਡੇ ਪ੍ਰਤੀ ਜ਼ਿੰਮੇਵਾਰ ਨਹੀਂ ਹੋਣਗੇ, ਭਾਵੇਂ ਤੁਹਾਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ ਗਿਆ ਹੋਵੇ। ਇਹ ਸੀਮਾ ਦੇਣਦਾਰੀ ਦੇ ਸਿਧਾਂਤ ਦੇ ਬਾਵਜੂਦ ਲਾਗੂ ਹੋਵੇਗੀ, ਭਾਵੇਂ ਧੋਖਾਧੜੀ, ਗਲਤ ਬਿਆਨਬਾਜ਼ੀ, ਇਕਰਾਰਨਾਮੇ ਦੀ ਉਲੰਘਣਾ, ਲਾਪਰਵਾਹੀ, ਨਿੱਜੀ ਸੱਟ, ਉਤਪਾਦ ਦੇਣਦਾਰੀ, ਉਲੰਘਣਾ ਜਾਂ ਕੋਈ ਹੋਰ ਸਿਧਾਂਤ ਹੋਵੇ, ਭਾਵੇਂ ਤੁਹਾਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ ਗਿਆ ਹੈ ਜਾਂ ਨਹੀਂ। ਇਹ ਸੀਮਾ ਅਤੇ ਛੋਟ ਕਿਸੇ ਵੀ ਅਜਿਹੇ ਦਾਅਵੇ ‘ਤੇ ਵੀ ਲਾਗੂ ਹੁੰਦੀ ਹੈ ਜੋ ਤੁਸੀਂ ਕਿਸੇ ਹੋਰ ਧਿਰ ਦੇ ਵਿਰੁੱਧ ਇਸ ਸੀਮਾ ਤੱਕ ਲਿਆ ਸਕਦੇ ਹੋ ਕਿ Indus ਨੂੰ ਕਿਸੇ ਵੀ ਦਾਅਵੇ ਲਈ ਅਜਿਹੀ ਧਿਰ ਨੂੰ ਮੁਆਵਜ਼ਾ ਦੇਣਾ ਪਵੇਗਾ। ਕਿਸੇ ਵੀ ਸਥਿਤੀ ਵਿੱਚ ਇਨ੍ਹਾਂ ਸ਼ਰਤਾਂ ਦੇ ਤਹਿਤ Indus ਦੀ ਤੁਹਾਡੇ ਪ੍ਰਤੀ ਕੁੱਲ ਦੇਣਦਾਰੀ ਸੌ ਰੁਪਏ (INR 100) ਤੋਂ ਵੱਧ ਨਹੀਂ ਹੋਵੇਗੀ। ਸੇਵਾਵਾਂ ਦੀ ਵਰਤੋਂ ਦੌਰਾਨ ਤੁਹਾਡੇ ਕਿਸੇ ਵੀ ਗੁੰਮ ਜਾਂ ਖਰਾਬ ਹੋਏ ਡੇਟਾ ਸੰਬੰਧੀ Indus ਦੀ ਕੋਈ ਜ਼ਿੰਮੇਵਾਰੀ ਨਹੀਂ ਹੈ; ਤੁਸੀਂ ਆਪਣੇ ਡੇਟਾ ਦੇ ਬੈਕਅਪ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੋ।

I. ਮੁਆਵਜ਼ਾ

ਤੁਸੀਂ Indus, ਇਸਦੇ ਅਧਿਕਾਰੀਆਂ, ਨਿਰਦੇਸ਼ਕਾਂ ਅਤੇ ਏਜੰਟਾਂ ਅਤੇ Indus ਦੀ ਤਰਫੋਂ ਕੰਮ ਕਰਨ ਵਾਲੀ ਕਿਸੇ ਵੀ ਧਿਰ ਨੂੰ ਕਿਸੇ ਵੀ ਅਤੇ ਸਾਰੇ ਦਾਅਵਿਆਂ, ਕਾਰਵਾਈਆਂ, ਦੇਣਦਾਰੀਆਂ, ਹਾਨੀ, ਨੁਕਸਾਨ, ਨਿਰਣੇ, ਲਾਗਤਾਂ ਅਤੇ ਖਰਚਿਆਂ ਤੋਂ ਅਤੇ ਉਨ੍ਹਾਂ ਸੰਬੰਧੀ ਮੁਆਵਜ਼ਾ ਦੇਣ, ਮੁਕਤ ਕਰਨ ਅਤੇ ਹਾਨੀ ਰਹਿਤ ਰੱਖਣ ਲਈ ਸਹਿਮਤ ਹੋ, ਜਿਸ ਵਿੱਚ ਇਨ੍ਹਾਂ ਕਰਕੇ ਪੈਦਾ ਹੋਣ ਵਾਲੀਆਂ ਵਾਜਬ ਵਕੀਲਾਂ ਦੀਆਂ ਫੀਸਾਂ ਸ਼ਾਮਿਲ ਹਨ (i) Indus Appstore ਅਤੇ Indus Appstore ਸੇਵਾਵਾਂ ਦੀ ਕੋਈ ਵੀ ਵਰਤੋਂ, (ii) ਸ਼ਰਤਾਂ ਦੀ ਉਲੰਘਣਾ, ਜਾਂ (iii) ਲਾਗੂ ਕਾਨੂੰਨ, ਜਾਂ ਕਿਸੇ ਤੀਜੀ ਧਿਰ ਦੇ ਅਧਿਕਾਰਾਂ ਦੀ ਕੋਈ ਉਲੰਘਣਾ। 

J. ਸਮਾਪਤੀ:                                                                                                                                      ਜੇਕਰ Indus ਇਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਸ਼ਰਤਾਂ ਜਾਂ ਕਿਸੇ ਹੋਰ ਇਕਰਾਰਨਾਮੇ ਜਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ ਜੋ Indus Appstore ਦੀ ਤੁਹਾਡੀ ਵਰਤੋਂ ਨਾਲ ਜੁੜੇ ਹੋ ਸਕਦੇ ਹਨ, ਤਾਂ Indus ਕੋਲ Indus Appstore ਤੱਕ ਤੁਹਾਡੇ ਐਕਸੈਸ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ‘ਤੇ ਸਮਾਪਤ ਕਰਨ ਦਾ ਅਧਿਕਾਰ ਰਾਖਵਾਂ ਹੈ। ਇਸ ਤੋਂ ਇਲਾਵਾ, ਤੁਸੀਂ ਸਹਿਮਤ ਹੋ ਕਿ Indus, ਆਪਣੀ ਮਰਜ਼ੀ ਨਾਲ ਅਤੇ ਬਿਨਾਂ ਕਿਸੇ ਪੂਰਵ ਨੋਟਿਸ ਦੇ Indus Appstore ਦੇ ਤੁਹਾਡੇ ਐਕਸੈਸ ਨੂੰ ਕਿਸੇ ਕਾਰਨ ਕਰਕੇ ਸਮਾਪਤ ਕਰ ਸਕਦਾ ਹੈ, ਜਿਸ ਵਿੱਚ ਸ਼ਾਮਿਲ ਹਨ (ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹੈ) (i) ਕਾਨੂੰਨ ਲਾਗੂ ਕਰਨ ਵਾਲੀਆਂ ਜਾਂ ਹੋਰ ਸਰਕਾਰੀ ਏਜੰਸੀਆਂ ਦੁਆਰਾ ਬੇਨਤੀਆਂ, (ii) Indus Appstore ਅਤੇ/ਜਾਂ Indus Appstore ਸੇਵਾਵਾਂ ਨੂੰ ਬੰਦ ਕਰਨਾ ਜਾਂ ਸਮੱਗਰੀ ਵਿੱਚ ਸੋਧ ਕਰਨਾ, ਜਾਂ (iii) ਅਣਕਿਆਸੇ ਤਕਨੀਕੀ ਮੁੱਦੇ ਜਾਂ ਸਮੱਸਿਆਵਾਂ। ਜੇਕਰ ਤੁਸੀਂ ਆਪਣਾ ਅਕਾਊਂਟ ਬੰਦ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ Indus ਨੂੰ [email protected] ‘ਤੇ ਈਮੇਲ ਰਾਹੀਂ ਸੂਚਿਤ ਕਰੋ। ਤੁਹਾਡੀ ਈਮੇਲ ਪ੍ਰਾਪਤ ਹੋਣ ‘ਤੇ, Indus ਇੱਕ ਉਚਿਤ ਸਮਾਂ-ਸੀਮਾ ਦੇ ਅੰਦਰ, ਤੁਹਾਡੇ ਅਕਾਊਂਟ ਨੂੰ ਬੰਦ ਕਰ ਦੇਵੇਗਾ। ਤੁਹਾਡੇ ਅਕਾਊਂਟ ਦੇ ਬੰਦ ਹੋਣ ‘ਤੇ, ਤੁਹਾਡੇ ਅਕਾਊਂਟ ਨਾਲ ਜੁੜਿਆ ਸਾਰਾ ਡੇਟਾ ਜਾਂ ਹੋਰ ਜਾਣਕਾਰੀ ਹਟਾ ਦਿੱਤੀ ਜਾ ਸਕਦੀ ਹੈ ਜਦੋਂ ਤੱਕ ਕਿ ਲਾਗੂ ਕਾਨੂੰਨ ਅਤੇ/ਜਾਂ Indus ਦੀਆਂ ਅੰਦਰੂਨੀ ਆਰਕਾਈਵਿੰਗ ਨੀਤੀਆਂ ਦੇ ਤਹਿਤ ਅਜਿਹਾ ਕਰਨਾ ਲੋੜੀਂਦਾ ਨਹੀਂ ਹੁੰਦਾ। ਤੁਹਾਡੇ ਅਕਾਊਂਟ ਦੀ ਸਮਾਪਤੀ ਦੇ ਨਤੀਜੇ ਵਜੋਂ ਅਜਿਹੇ ਡੇਟਾ ਦੇ ਹਟਾਉਣ ਲਈ Indus ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਕਿਸੇ ਵੀ ਧਿਰ ਦੁਆਰਾ ਸਮਾਪਤੀ ਦੀ ਸਥਿਤੀ ਵਿੱਚ, ਤੁਹਾਨੂੰ Indus Appstore ਦੀ ਸਾਰੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਜਿਸ ਵਿੱਚ ਕੋਈ ਵੀ ਕੰਟੈਂਟ ਅਤੇ Indus Appstore ਸੇਵਾਵਾਂ ਸ਼ਾਮਿਲ ਹਨ। 

K. ਆਮ ਕਾਨੂੰਨੀ ਸ਼ਰਤਾਂ:

a. ਇਹ ਸ਼ਰਤਾਂ ਇਸ ਵਿਸ਼ੇ ਦੇ ਸੰਬੰਧ ਵਿੱਚ ਧਿਰਾਂ ਦੀ ਪੂਰੀ ਸਮਝ ਦਾ ਗਠਨ ਕਰਦੀਆਂ ਹਨ ਅਤੇ ਉਹਨਾਂ ਵਿਚਕਾਰ ਸਾਰੀਆਂ ਪਹਿਲਾਂ ਦੀਆਂ ਸਹਿਮਤੀਆਂ, ਗੱਲਬਾਤ, ਵਿਚਾਰ-ਵਟਾਂਦਰੇ, ਲਿਖਤਾਂ ਅਤੇ ਇਕਰਾਰਨਾਮਿਆਂ ਨੂੰ ਰੱਦ ਕਰਦੀਆਂ ਹਨ।

b. ਇਹਨਾਂ ਸ਼ਰਤਾਂ ਵਿੱਚ ਸ਼ਾਮਿਲ ਕੁਝ ਵੀ ਕਿਸੇ ਵੀ ਧਿਰ ਨੂੰ ਦੂਜੀ ਧਿਰ ਦੇ ਭਾਈਵਾਲ, ਏਜੰਟ, ਕਰਮਚਾਰੀ, ਜਾਂ ਕਾਨੂੰਨੀ ਪ੍ਰਤੀਨਿਧੀ ਵਜੋਂ ਬਣਾਉਣ, ਜਾਂ ਕਿਸੇ ਵੀ ਉਦੇਸ਼ ਲਈ ਉਹਨਾਂ ਵਿਚਕਾਰ ਕੋਈ ਭਰੋਸੇਮੰਦ ਸੰਬੰਧ ਬਣਾਉਣ ਲਈ ਨਹੀਂ ਮੰਨਿਆ ਜਾਵੇਗਾ।

c. ਇਨ੍ਹਾਂ ਸ਼ਰਤਾਂ ਦੁਆਰਾ ਉਸ ਧਿਰ ਨੂੰ ਦਿੱਤੀ ਗਈ ਕਿਸੇ ਵੀ ਸ਼ਕਤੀ, ਅਧਿਕਾਰ, ਜਾਂ ਉਪਾਅ ਦੀ ਵਰਤੋਂ ਕਰਨ ਵਿੱਚ ਕਿਸੇ ਵੀ ਧਿਰ ਦੁਆਰਾ ਕੀਤੀ ਗਈ ਅਸਫਲਤਾ, ਦੇਰੀ, ਢਿੱਲ, ਜਾਂ ਰਿਆਇਤ ਉਸ ਸ਼ਕਤੀ, ਅਧਿਕਾਰ, ਜਾਂ ਉਪਾਅ ਦੀ ਛੋਟ ਵਜੋਂ ਕੰਮ ਨਹੀਂ ਕਰਦੀ ਜਦੋਂ ਤੱਕ ਕਿ ਲਿਖਤੀ ਰੂਪ ਵਿੱਚ ਛੋਟ ਨਾ ਦਿੱਤੀ ਜਾਵੇ।

d. ਜੇਕਰ ਕਿਸੇ ਵੀ ਅਦਾਲਤ/ਟ੍ਰਿਬਿਊਨਲ/ਵਿਧਾਨ ਮੰਡਲ ਦੁਆਰਾ ਨਿਯਮਾਂ  ਦੀ ਕਿਸੇ ਵੀ ਸ਼ਰਤ ਨੂੰ ਗੈਰ-ਕਾਨੂੰਨੀ ਜਾਂ ਲਾਗੂ ਨਾ ਹੋਣ ਯੋਗ ਘੋਸ਼ਿਤ ਕੀਤਾ ਜਾਂਦਾ ਹੈ, ਤਾਂ ਇਹ ਹੋਰ ਸ਼ਰਤਾਂ ਜਾਂ ਪ੍ਰਾਵਧਾਨਾਂ ਦੀ ਵੈਧਤਾ ਜਾਂ ਲਾਗੂ ਨਾ ਹੋਣ ਨੂੰ ਪ੍ਰਭਾਵਤ ਨਹੀਂ ਕਰੇਗਾ, ਜਦੋਂ ਤੱਕ ਕਿ ਗੈਰ-ਕਾਨੂੰਨੀ ਜਾਂ ਲਾਗੂ ਨਾ ਹੋਣ ਯੋਗ ਘੋਸ਼ਿਤ ਕੀਤੀ ਗਈ ਸ਼ਰਤ ਅਤੇ ਪ੍ਰਾਵਧਾਨ ਕਿਸੇ ਪੂਰਵ ਸ਼ਰਤ ਦੀ ਪ੍ਰਕਿਰਤੀ ਦੀ ਨਾ ਹੋਵੇ ਜਾਂ ਸ਼ਰਤਾਂ ਦੇ ਸਾਰ ਨੂੰ ਪ੍ਰਭਾਵਿਤ ਨਾ ਕਰੇ ਜਾਂ ਬਾਕੀ ਸ਼ਰਤਾਂ ਦਾ ਇੱਕ ਅਨਿੱਖੜਵਾਂ ਅੰਗ ਨਾ ਹੋਵੇ, ਅਤੇ ਉਨ੍ਹਾਂ ਤੋਂ ਅਟੁੱਟ ਨਾ ਹੋਵੇ। ਅਜਿਹੀ ਸਥਿਤੀ ਵਿੱਚ, ਤੁਸੀਂ ਗੈਰ-ਕਾਨੂੰਨੀ/ਲਾਗੂ ਨਾ ਕਰਨ ਯੋਗ ਪ੍ਰਾਵਧਾਨ ਨੂੰ ਉਚਿਤ ਢੰਗ ਨਾਲ ਸੋਧਣ ਅਤੇ ਸ਼ਰਤਾਂ ਦੇ ਉਦੇਸ਼ਾਂ ਦੀ ਪ੍ਰਾਪਤੀ ਨੂੰ ਸੁਵਿਧਾਜਨਕ ਬਣਾਉਣ ਲਈ Indus ਦੁਆਰਾ ਲੋੜੀਂਦੇ ਕਿਸੇ ਵੀ ਹੋਰ ਦਸਤਾਵੇਜ਼ ਵਿੱਚ ਦਾਖਲ ਹੋਣ ਲਈ ਸਹਿਮਤ ਹੁੰਦੇ ਹੋ।

e. ਨੋਟਿਸ: Indus Appstore ਦੇ ਸੰਬੰਧ ਵਿੱਚ Indus ਇੱਕ ਨੋਟਿਸ ਭੇਜ ਸਕਦਾ ਹੈ (i) ਤੁਹਾਡੇ ਯੂਜ਼ਰ ਲੌਗਇਨ ਅਕਾਊਂਟ ਵਿੱਚ ਸੂਚੀਬੱਧ ਫੋਨ ਨੰਬਰ ‘ਤੇ ਇੱਕ ਸੰਦੇਸ਼ ਜਾਂ ਨੋਟੀਫਿਕੇਸ਼ਨ ਭੇਜ ਕੇ, ਜਾਂ (ii) ਤੁਹਾਡੇ ਡਿਵਾਈਸ ‘ਤੇ ਇੱਕ ਪੁਸ਼ ਨੋਟੀਫਿਕੇਸ਼ਨ ਭੇਜ ਕੇ ਜਿਸ ‘ਤੇ ਤੁਸੀਂ Indus Appstore ਨੂੰ  ਡਾਊਨਲੋਡ ਕੀਤਾ ਹੈ, ਜਾਂ (iii) Indus Appstore ‘ਤੇ ਇਨ-ਐਪ ਨੋਟੀਫਿਕੇਸ਼ਨ ਦੁਆਰਾ। 

f. Indus ਨੂੰ ਇਸ ਸੰਬੰਧ ਵਿੱਚ ਤੁਹਾਨੂੰ ਕੋਈ ਨੋਟਿਸ ਦਿੱਤੇ ਬਿਨਾਂ, ਕਿਸੇ ਹੋਰ ਧਿਰ ਨੂੰ (ਅੰਸ਼ਿਕ ਜਾਂ ਪੂਰੀ ਤਰ੍ਹਾਂ) ਸ਼ਰਤਾਂ ਸੌਂਪਣ ਦਾ ਅਧਿਕਾਰ ਹੋਵੇਗਾ।

g. ਨਿਯੰਤਰਣ ਕਾਨੂੰਨ ਅਤੇ ਵਿਵਾਦ ਹੱਲ: ਤੁਸੀਂ ਸਪੱਸ਼ਟ ਤੌਰ ‘ਤੇ ਸਹਿਮਤ ਹੋ ਕਿ ਭਾਰਤ ਦੇ ਕਾਨੂੰਨ Indus Appstore ਦੀਆਂ ਸ਼ਰਤਾਂ ਅਤੇ ਤੁਹਾਡੇ ਦੁਆਰਾ ਕੀਤੀ ਗਈ ਵਰਤੋਂ ਨੂੰ ਨਿਯੰਤਰਿਤ ਕਰਨਗੇ। ਤੁਸੀਂ ਸਹਿਮਤ ਹੋ ਕਿ ਬੈਂਗਲੁਰੂ, ਕਰਨਾਟਕ ਦੀਆਂ ਅਦਾਲਤਾਂ ਕੋਲ ਸ਼ਰਤਾਂ ਦੇ ਸੰਬੰਧ ਵਿੱਚ ਪੈਦਾ ਹੋਣ ਵਾਲੇ ਸਾਰੇ ਮਾਮਲਿਆਂ ਬਾਰੇ ਵਿਚਾਰ ਕਰਨ ਅਤੇ ਫੈਸਲਾ ਕਰਨ ਦਾ ਵਿਸ਼ੇਸ਼ ਅਧਿਕਾਰ ਹੋਵੇਗਾ।

h. ਸ਼ਰਤਾਂ ਦੇ ਤਹਿਤ ਕਿਸੇ ਧਿਰ ਦੇ ਅਧਿਕਾਰ, ਸ਼ਕਤੀਆਂ ਅਤੇ ਸੁਧਾਰ ਸੰਯੁਕਤ ਹਨ ਅਤੇ ਇਹ ਕਾਨੂੰਨ ਜਾਂ ਇਕੁਇਟੀ ਵਿੱਚ ਧਿਰ ਨੂੰ ਉਪਲਬਧ ਕਿਸੇ ਵੀ ਹੋਰ ਅਧਿਕਾਰ, ਸ਼ਕਤੀਆਂ ਅਤੇ ਸੁਧਾਰਾਂ ਤੋਂ ਵੱਖ ਨਹੀਂ ਹਨ। 

i. ਸੋਧਾਂ: ਇਹ ਸ਼ਰਤਾਂ ਸੋਧ ਦੇ ਅਧੀਨ ਹਨ। ਅਸੀਂ Indus Appstore ‘ਤੇ ਸ਼ਰਤਾਂ ਦੇ ਅਪਡੇਟ ਕੀਤੇ ਸੰਸਕਰਣ ਨੂੰ ਪੋਸਟ ਕਰਕੇ ਕਿਸੇ ਵੀ ਸਮੇਂ ਇਨ੍ਹਾਂ ਸ਼ਰਤਾਂ ਵਿੱਚ ਸੋਧ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਅਪਡੇਟ/ਤਬਦੀਲੀਆਂ ਲਈ ਸਮੇਂ-ਸਮੇਂ ‘ਤੇ ਸ਼ਰਤਾਂ ਦੀ ਸਮੀਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਕਿਸੇ ਵੀ ਤਬਦੀਲੀ ਦੇ ਪੋਸਟ ਕੀਤੇ ਜਾਣ ਤੋਂ ਬਾਅਦ Indus Appstore ਦੀ ਤੁਹਾਡੀ ਨਿਰੰਤਰ ਵਰਤੋਂ ਸੋਧੀਆਂ ਸ਼ਰਤਾਂ ਦੀ ਤੁਹਾਡੀ ਪ੍ਰਵਾਨਗੀ ਮੰਨਿਆ ਜਾਵੇਗਾ। 

j. ਇਨ੍ਹਾਂ ਸ਼ਰਤਾਂ ਦੀ ਤੁਹਾਡੇ ਦੁਆਰਾ ਸਖ਼ਤੀ ਨਾਲ ਪਾਲਣਾ ਕਰਨ ‘ਤੇ ਜ਼ੋਰ ਦੇਣ ਜਾਂ ਲਾਗੂ ਕਰਨ ਵਿੱਚ ਸਾਡੀ ਅਸਫਲਤਾ ਸਾਡੇ ਕਿਸੇ ਵੀ ਅਧਿਕਾਰ ਦੀ ਛੋਟ ਨਹੀਂ ਹੋਵੇਗੀ।