ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਇੰਡਸ ਐਪਸਟੋਰ ਡਾਊਨਲੋਡ ਕਰਨਾ ਸੁਰੱਖਿਅਤ ਹੈ?
ਹਾਂ! ਇੰਡਸ ਐਪਸਟੋਰ ਡਾਊਨਲੋਡ ਕਰਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਐਪ ਸਟੋਰ ਸਪੇਸ ਵਿੱਚ ਇੱਕ ਦਹਾਕੇ ਤੋਂ ਵੱਧ ਅਨੁਭਵ ਦੇ ਨਾਲ ਫ਼ੋਨਪੇ ਸਮੂਹ ਤੋਂ ਇੱਕ ਮੇਡ ਇਨ ਇੰਡੀਆ ਐਪ ਹਾਂ।
ਮੈਂ ਇੰਡਸ ਐਪਸਟੋਰ ਨੂੰ ਕਿਵੇਂ ਡਾਊਨਲੋਡ ਕਰ ਸਕਦਾ/ਸਕਦੀ ਹਾਂ?
ਤੁਸੀਂ ਇਸ ਵੈੱਬਸਾਈਟ (indusappstore.com) ਤੋਂ ਇੰਡਸ ਐਪਸਟੋਰ ਨੂੰ ਆਪਣੇ ਮੋਬਾਈਲ ਬ੍ਰਾਊਜ਼ਰ ਤੋਂ ਡਾਊਨਲੋਡ ਬਟਨ 'ਤੇ ਕਲਿੱਕ ਕਰ ਕੇ ਡਾਊਨਲੋਡ ਕਰ ਸਕਦੇ ਹੋ। ਇੱਕ ਏਪੀਕੇ ਫਾਈਲ ਤੁਹਾਡੇ ਮੋਬਾਈਲ ਡਿਵਾਈਸ 'ਤੇ ਡਾਊਨਲੋਡ ਕੀਤੀ ਜਾਵੇਗੀ, ਬੱਸ ਇਸ ਨੂੰ ਖੋਲ੍ਹੋ ਅਤੇ ਇੰਸਟਾਲ ਕਰਨ ਲਈ ਆਨ-ਸਕਰੀਨ ਨਿਰਦੇਸ਼ਾਂ ਦੀ ਪਾਲਨਾ ਕਰੋ। ਵਿਕਲਪ ਤੌਰ 'ਤੇ, ਤੁਸੀਂ ਆਪਣੇ ਵੈੱਬ ਬ੍ਰਾਊਜ਼ਰ 'ਤੇ ਵੈੱਬਸਾਈਟ (indusappstore.com) 'ਤੇ ਜਾ ਸਕਦੇ ਹੋ ਅਤੇ ਜਾਂ ਤਾਂ ਕਿਉਆਰ ਕੋਡ ਨੂੰ ਸਕੈਨ ਕਰ ਸਕਦੇ ਹੋ ਜਾਂ ਡਾਊਨਲੋਡ ਲਿੰਕ ਪ੍ਰਾਪਤ ਕਰਨ ਲਈ ਆਪਣਾ ਮੋਬਾਈਲ ਨੰਬਰ ਦਰਜ ਕਰ ਸਕਦੇ ਹੋ।
ਮੈਂ ਕਿਹੜੇ ਪਲੇਟਫ਼ਾਰਮਸ 'ਤੇ ਇੰਡਸ ਐਪਸਟੋਰ ਦੀ ਵਰਤੋਂ ਕਰ ਸਕਦਾ ਹਾਂ?
ਇੰਡਸ ਐਪਸਟੋਰ ਐਂਡਰਾਇਡ ਓਐੱਸ 8 ਅਤੇ ਇਸ ਤੋਂ ਬਾਅਦ ਵਾਲੇ ਸਾਰੇ ਐਂਡਰਾਇਡ ਡਿਵਾਈਸਸ ਲਈ ਵਰਤਣ ਲਈ ਉਪਲਬਧ ਹੈ।
ਮੈਂ ਇੰਡਸ ਐਪਸਟੋਰ ਤੋਂ ਐਪਸ ਨੂੰ ਕਿਵੇਂ ਡਾਊਨਲੋਡ ਕਰ ਸਕਦਾ/ਸਕਦੀ ਹਾਂ?
ਇੱਕ ਵਾਰ ਜਦੋਂ ਤੁਸੀਂ ਆਪਣੇ ਮੋਬਾਈਲ 'ਤੇ ਇੰਡਸ ਐਪਸਟੋਰ ਇੰਸਟਾਲ ਕਰ ਲੈਂਦੇ ਹੋ, ਤਾਂ ਬੱਸ ਆਪਣੇ ਮੋਬਾਈਲ ਨੰਬਰ ਨਾਲ ਲੌਗਇਨ ਕਰੋ, ਇੰਡਸ ਐਪਸਟੋਰ ਨੂੰ ਐਪਸ ਇੰਸਟਾਲ ਕਰਨ ਦੀ ਇਜਾਜ਼ਤ ਦਿਓ ਅਤੇ ਤੁਸੀਂ ਆਪਣੀਆਂ ਸਾਰੀਆਂ ਮਨਪਸੰਦ ਐਪਸ ਨੂੰ ਬ੍ਰਾਊਜ਼ ਕਰਨਾ ਅਤੇ ਡਾਊਨਲੋਡ ਕਰਨਾ ਸ਼ੁਰੂ ਕਰ ਸਕਦੇ ਹੋ ।
ਕੀ ਇੰਡਸ ਐਪਸਟੋਰ ਤੋਂ ਡਾਊਨਲੋਡ ਕੀਤੇ ਐਪਸ ਤੋਂ ਕੋਈ ਵਾਇਰਸ ਜਾਂ ਮਾਲਵੇਅਰ ਹੋਵੇਗਾ?
ਇੰਡਸ ਐਪਸਟੋਰ 'ਤੇ ਹਰ ਇੱਕ ਐਪ ਸਾਡੇ ਐਂਟੀਵਾਇਰਸ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਦੁਆਰਾ ਸਖ਼ਤ 7-ਪੜਾਵੀ ਸੁਰੱਖਿਆ ਜਾਂਚ ਤੋਂ ਗੁਜ਼ਰਦੀ ਹੈ।